ਤਾਂ ਇਸ ਵਜ੍ਹਾ ਕਰਕੇ ਟਵਿਟਰ ''ਤੇ ਫੈਨਜ਼ ਨੂੰ ''I Love You'' ਨਹੀਂ ਕਹਿੰਦੀ ਆਲੀਆ ਭੱਟ

6/30/2019 10:44:06 AM

ਮੁੰਬਈ (ਬਿਊਰੋ) — ਸਾਲ 2012 'ਚ ਆਈ ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਅਦਾਕਾਰਾ ਆਲੀਆ ਭੱਟ ਨੇ ਆਪਣੀ ਅਦਾਕਾਰੀ ਦੇ ਸਦਕਾ ਬਾਲੀਵੁੱਡ ਫਿਲਮ ਇੰਡਸਟਰੀ 'ਚ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਆਲੀਆ ਹਰ ਕਿਰਦਾਰ 'ਚ ਆਪਣੀ ਅਦਾਕਾਰੀ ਨਾਲ ਇਸ ਤਰ੍ਹਾਂ ਜਾਨ ਪਾਉਂਦੀ ਹੈ ਕਿ ਹਰ ਕੋਈ ਉਸ ਦਾ ਦੀਵਾਨਾ ਹੋ ਜਾਂਦਾ ਹੈ।

PunjabKesari

ਇਸ ਸਭ ਦੇ ਚੱਲਦੇ ਆਲੀਆ ਭੱਟ ਨੇ ਆਪਣੇ ਪ੍ਰਸ਼ੰਸਕਾਂ ਨਾਲ ਜੁੜਿਆ ਇਕ ਖੁਲਾਸਾ ਕੀਤਾ ਹੈ। ਬਾਲੀਵੁੱਡ 'ਚ 7 ਸਾਲ ਦੇ ਕਰੀਅਰ 'ਚ ਆਲੀਆ ਭੱਟ ਦੀ ਗਿਣਤੀ ਟੌਪ ਦੀਆਂ ਹੀਰੋਇਨਾਂ 'ਚ ਹੋਣ ਲੱਗ ਪਈ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਉਹ ਭਾਵੇਂ ਇਕ ਨੰਬਰ ਤੇ ਰਹੇ ਜਾਂ ਫਿਰ 2 ਜਾਂ 3 ਨੰਬਰ ਤੇ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ।

PunjabKesari

ਉਨ੍ਹਾਂ ਨੇ ਕਿਹਾ ਕਿ ਉਹ ਚੰਗੀ ਅਦਾਕਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਪ੍ਰਤੀ ਆਪਣਾ ਪਿਆਰ ਜਤਾਅ ਸਕਦੀ ਹੈ ਪਰ ਆਪਣੇ ਪ੍ਰਸ਼ੰਸਕਾਂ ਨੂੰ ਟਵਿਟਰ 'ਤੇ ਆਈ ਲਵ ਯੂ ਨਹੀਂ ਕਹਿ ਸਕਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੇਰੀ ਫਿਲਮ ਨਹੀਂ ਚੱਲਦੀ ਤਾਂ ਮੇਰੇ ਪ੍ਰਸ਼ੰਸਕ ਨਿਰਾਸ਼ ਹੋਣਗੇ ਜਦੋਂਕਿ ਮੈਂ ਆਪਣੇ ਕੰਮ ਤੋਂ ਸੰਤੁਸ਼ਟ ਹੋਵਾਂਗੀ। ਇਸੇ ਲਈ ਆਲੀਆ ਭੱਟ ਆਪਣੇ ਪ੍ਰਸ਼ੰਸਕਾਂ ਨੂੰ ਟਵਿਟਰ 'ਤੇ ਆਈ ਲਵ ਯੂ ਨਹੀਂ ਕਹਿੰਦੀ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News