28 ਸਾਲ ਬਾਅਦ ਫਿਰ ਦੇਖਣ ਨੂੰ ਮਿਲੇਗੀ,1991 ਦੀ ਇਹ ਹਿੱਟ ਫਿਲਮ

10/20/2019 11:46:34 AM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਕਿਊਟ ਗਰਲ ਆਲੀਆ ਭੱਟ ਅਤੇ ਉਨ੍ਹਾਂ ਦੀ ਭੈਣ ਦੀ ਫਿਲਮ ‘ਸੜਕ 2’ ਆ ਰਹੀ ਹੈ । 1991 ‘ਚ ‘ਸੜਕ’ ਫ਼ਿਲਮ ਆਈ ਸੀ । ਜਿਸ ‘ਚ ਸੰਜੇ ਦੱਤ, ਪੂਜਾ ਭੱਟ ਅਹਿਮ ਕਿਰਦਾਰਾਂ ‘ਚ ਨਜ਼ਰ ਆਏ ਸਨ । ਇਸ ਫਿਲਮ ਨੂੰ ਮਹੇਸ਼ ਭੱਟ ਨੇ ਡਾਇਰੈਕਟ ਕੀਤਾ ਸੀ ।ਹੁਣ ਮੁੜ ਤੋਂ ਇਸ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ‘ਸੜਕ 2’ ਦੇ ਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।

 
 
 
 
 
 
 
 
 
 
 
 
 
 

priceless moments with the big sister.. ☀️ #sadak2 #sadak2diaries

A post shared by Alia 🌸 (@aliaabhatt) on Oct 18, 2019 at 1:01am PDT


ਇਸ ਫਿਲਮ ‘ਚ ਪੂਜਾ ਭੱਟ ਦੇ ਨਾਲ ਉਨ੍ਹਾਂ ਦੀ ਛੋਟੀ ਭੈਣ ਆਲੀਆ ਭੱਟ ਵੀ ਨਜ਼ਰ ਆਏਗੀ। ਇਹ ਪਹਿਲੀ ਵਾਰ ਹੈ ਜਦੋਂ ਆਲੀਆ ਭੱਟ ਆਪਣੀ ਭੈਣ ਨਾਲ ਕਿਸੇ ਫਿਲਮ ‘ਚ ਨਜ਼ਰ ਆਏਗੀ। ਮਹੇਸ਼ ਭੱਟ ਨੇ ਸ਼ੂਟਿੰਗ ਦੇ ਦੌਰਾਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ “ਮੇਰੀਆਂ ਦੋਨਾਂ ਧੀਆਂ ਨੇ ਮੇਰੀ ਪਛਾਣ ਨੂੰ ਹੋਰ ਵੀ ਜ਼ਿਆਦਾ ਚਮਕਾ ਦਿੱਤਾ ਹੈ”।ਇਸ ਤਸਵੀਰ ਨੂੰ ਆਲੀਆ ਭੱਟ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News