ਰੋਮਾਨੀਆ ਨਹੀਂ ਸਗੋਂ ਭਾਰਤ ''ਚ ਸ਼ੂਟ ਹੋਵੇਗੀ ''ਸੜਕ 2''

4/28/2019 9:11:15 AM

ਮੁੰਬਈ (ਬਿਊਰੋ) : 'ਕਲੰਕ' ਦੇ ਅਸਫਲ ਹੋਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਤੇ ਆਦਿੱਤਿਆ ਰਾਏ ਕਪੂਰ ਦੀ ਜੋੜੀ ਇਕ ਵਾਰ ਫਿਰ ਸਕ੍ਰੀਨ 'ਤੇ ਨਜ਼ਰ ਆਵੇਗੀ। ਕੁਝ ਸਮਾਂ ਪਹਿਲਾਂ ਹੀ ਖਬਰਾਂ ਆ ਗਈਆਂ ਸਨ ਕਿ ਜਲਦ ਹੀ ਦੋਵੇਂ ਪੂਜਾ ਭੱਟ ਤੇ ਸੰਜੇ ਦੱਤ ਦੀ ਫਿਲਮ 'ਸੜਕ' ਦੇ ਸੀਕਵਲ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਆਲੀਆ ਭੱਟ ਆਪਣੇ ਪਿਤਾ ਮਹੇਸ਼ ਭੱਟ ਨਾਲ ਕੰਮ ਕਰੇਗੀ।
ਦੱਸ ਦਈਏ ਕਿ ਹੁਣ ਫਿਲਮ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ। ਪਹਿਲਾਂ ਖਬਰਾਂ ਸਨ ਕਿ ਫਿਲਮ ਰੋਮਾਨੀਆ 'ਚ ਸ਼ੂਟ ਹੋਣੀ ਹੈ ਪਰ ਅਜਿਹਾ ਨਹੀਂ ਹੈ। ਫਿਲਮ ਦੀ ਸ਼ੂਟਿੰਗ ਲਈ ਮੁੰਬਈ ਨੂੰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਇੰਡੀਆ ਦੇ ਹੀ ਕੁਝ ਹਿੱਸਿਆਂ 'ਚ ਵੀ ਇਸ ਦੀ ਸ਼ੂਟਿੰਗ ਕੀਤੀ ਜਾਵੇਗੀ। ਜੇਕਰ ਆਲੀਆ ਦੀ ਗੱਲ ਕਰੀਏ ਤਾਂ ਉਸ ਕੋਲ 'ਬ੍ਰਹਮਾਸਤਰ' ਤੇ 'ਤਖਤ' ਜਿਹੀਆਂ ਫਿਲਮਾਂ ਵੀ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News