'ਕਲੰਕ' 'ਚ ਆਲੀਆ ਭੱਟ ਨੇ ਪਾਏ ਇੰਨ੍ਹੇ ਕਿਲੋ ਦੇ ਭਾਰੇ ਕੌਸਟਿਊਮ

4/3/2019 8:34:07 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਪਹਿਲੀ ਕੌਸਟਿਊਮ ਡਰਾਮਾ ਫਿਲਮ 'ਕਲੰਕ' ਉਸ ਲਈ ਕਈ ਮਾਇਨਿਆਂ 'ਚ ਚੈਲੇਂਜਿੰਗ ਰਹੀ ਹੈ। ਆਲੀਆ ਨੇ 12 ਕਿਲੋ ਦਾ ਭਾਰੀ ਕੌਸਟਿਊਮ ਪਾਏ ਹਨ। ਹਾਲਾਂਕਿ ਦੱਸ ਦਈਏ ਕਿ 'ਕਲੰਕ' ਫਿਲਮ 'ਚ ਸਿਰਫ ਆਲੀਆ ਭੱਟ ਦੇ ਹੀ ਹੈਵੀ ਕੌਸਟਿਊਮ ਨਹੀਂ ਹਨ ਸਗੋਂ ਅਦਾਕਾਰਾ ਮਾਧੁਰੀ ਦੀਕਸ਼ਿਤ ਅਤੇ ਸੋਨਾਕਸ਼ੀ ਸਿਨਹਾ ਵੀ ਦੇ ਕੱਪੜੇ ਕਾਫੀ ਭਾਰੇ ਹਨ।

PunjabKesari

ਅਜਿਹੇ 'ਚ ਸਟਾਰਸ ਨੂੰ ਤਿਆਰ ਹੋਣ 'ਚ ਆਪਣੇ ਕਿਰਦਾਰ ਦਾ ਗੈਟਅੱਪ ਲੈਣ ਨੂੰ ਵੀ ਕਾਫੀ ਸਮਾਂ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਮਈ-ਜੂਨ ਦੀ ਗਰਮੀ 'ਚ ਕੀਤੀ ਗਈ, ਜਿਸ 'ਚ ਆਲੀਆ ਨਾਲ ਬਾਕੀ ਸਟਾਰਸ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਸਗੋਂ ਆਲਿਆ ਇਸ ਦੌਰਾਨ ਦੋ ਹੋਰ ਫਿਲਮਾਂ 'ਗੱਲੀ ਬੁਆਏ' ਤੇ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਵੀ ਰੁੱਝੀ ਸੀ। ਉਸ ਨੂੰ ਤਿੰਨਾਂ ਕਿਰਦਾਰਾਂ 'ਚ ਜੰਪ ਕਰਨਾ ਪੈਂਦਾ ਸੀ।

PunjabKesari
ਦੱਸਣਯੋਗ ਹੈ ਕਿ 'ਕਲੰਕ' ਫਿਲਮ ਲਈ ਐਕਟਰ ਵਰੁਣ ਧਵਨ ਨੇ ਵੀ ਖੂਬ ਮਿਹਨਤ ਕੀਤੀ ਹੈ। ਉਨ੍ਹਾਂ ਨੇ ਬਾਡੀ ਬਣਾਉਣ ਲਈ ਖਾਸ ਟ੍ਰੇਨਿੰਗ ਵੀ ਲਈ ਹੈ। ਇਸ ਦੌਰਾਨ ਇਕ ਵਾਰ ਵਰੁਣ ਧਵਨ ਜ਼ਖਮੀ ਵੀ ਹੋ ਗਏ ਸਨ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News