ਪਿਤਾ ਦੇ ਜਨਮਦਿਨ ਮੌਕੇ ਭਾਵੁਕ ਹੋਈ ਆਲੀਆ ਭੱਟ, ਸਾਂਝੀ ਕੀਤੀ ਤਸਵੀਰ

9/20/2019 4:12:56 PM

ਮੁੰਬਈ(ਬਿਊਰੋ)- ਬਾਲੀਵੁੱਡ ਨਿਰਦੇਸ਼ਕ ਤੇ ਨਿਰਮਾਤਾ ਮਹੇਸ਼ ਭੱਟ ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਦਿਨ ’ਤੇ ਉਨ੍ਹਾਂ ਦੀ ਧੀ ਆਲੀਆ ਭੱਟ ਨੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਬਰਥਡੇ ਵਿੱਸ਼ ਕੀਤਾ ਹੈ। ਆਪਣੇ ਪਿਤਾ ਦੇ ਜਨਮਦਿਨ ਦੇ ਮੌਕੇ ਆਲੀਆ ਭੱਟ ਨੇ ਬਚਪਨ ਦੀ ਖੂਬਸੂਰਤ ਤਸਵੀਰ ਸਾਂਝੀ ਕਰਕੇ ਪਿਤਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਆਲੀਆ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ’ਚ ਉਨ੍ਹਾਂ ਦੇ ਬਚਪਨ ਦੀ ਤਸਵੀਰ ਹੈ, ਜਿਸ ’ਚ ਮਹੇਸ਼ ਭੱਟ ਯੰਗ ਨਜ਼ਰ ਆ ਰਹੇ ਹਨ ਤੇ ਦੂਜੀ ਤਸਵੀਰ ’ਚ ਆਲੀਆ ਤੇ ਪਾਪਾ ਕਿਸੇ ਸਮੁੰਦਰ ਕੰਢੇ ਖੜ੍ਹੇ ਹਨ। ਤਸਵੀਰ ਨਾਲ ਆਲੀਆ ਭੱਟ ਨੇ ਭਾਵੁਕ ਮੈਸੇਜ ਵੀ ਪੋਸਟ ਕੀਤਾ ਹੈ।

 
 
 
 
 
 
 
 
 
 
 
 
 
 

Hey pops. It’s been great knowing you for the last 26 years.. you’re a good guy. Probably the best.. also the wisest.. also you’re very funny.. did I tell you I think you’re super talented too? 🌞🙃 Happy Birthday Daddy .. You amaze me every single day! There is no one like you and I repeat no one 💓 I love you👨‍👧

A post shared by Alia 🌸 (@aliaabhatt) on Sep 19, 2019 at 9:39pm PDT


ਆਲੀਆ ਨੇ ਲਿਖਿਆ,‘‘ਹਾਏ ਪਾਪਾ... ਪਿਛਲੇ 26 ਸਾਲਾਂ ’ਚ ਤੁਹਾਨੂੰ ਜਾਨਣਾ ਬਹੁਤ ਸ਼ਾਨਦਾਰ ਰਿਹਾ। ਤੁਸੀਂ ਇਕ ਚੰਗੇ ਇਨਸਾਨ ਹੋ, ਸ਼ਾਇਦ ਬੈਸਟ ਹੋ ਅਤੇ ਕਾਫੀ ਸਮਝਦਾਰ ਵੀ। ਤੁਸੀਂ ਬਹੁਤ ਜ਼ਿਆਦਾ ਮਜ਼ਾਕੀਆ ਵੀ ਹੋ। ਕੀ ਮੈਂ ਕਦੇ ਤੁਹਾਨੂੰ ਦੱਸਿਆ ਹੈ? ਮੈਨੂੰ ਲੱਗਦਾ ਹੈ ਤੁਸੀਂ ਸੁਪਰ ਟੈਲੇਂਡ ਵੀ ਹੋ। ਹੈਪੀ ਬਰਥਡੇ ਡੈਡੀ। ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ... ਮੈਂ ਫਿਰ ਤੋਂ ਕਹਿੰਦੀ ਹਾਂ ਕੋਈ ਨਹੀਂ। ਆਈ ਲਵ ਯੂ।’’

 
 
 
 
 
 
 
 
 
 
 
 
 
 

Lil #aliabhatt ❤

A post shared by Viral Bhayani (@viralbhayani) on Sep 19, 2019 at 9:58pm PDT


ਦੱਸ ਦੇਈਏ ਕਿ ਆਲੀਆ ਭੱਟ ਜਲਦ ਹੀ ਪਿਤਾ ਮਹੇਸ਼ ਭੱਟ ਦੀ ਫਿਲਮ ‘ਸੜਕ 2’ ’ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੀ ਸ਼ੂਟਿੰਗ ਬੀਤੇ ਮਹੀਨੇ ਪੂਰੀ ਹੋ ਚੁੱਕੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News