ਅਲਕਾ ਯਾਗਨਿਕ ਦੇ ਜਨਮਦਿਨ ਮੌਕੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁੱਝ ਦਿਲਚਸਪ ਗੱਲਾਂ

3/20/2020 11:10:36 AM

ਨਵੀਂ ਦਿੱਲੀ(ਬਿਊਰੋ)- ਪੂਰੀ ਦੁਨੀਆ ਨੂੰ ਆਪਣੀ ਦਿਲਕਸ਼ ਆਵਾਜ਼ ਨਾਲ ਦੀਵਾਨਾ ਬਣਾਉਣ ਵਾਲੀ ਅਲਕਾ ਯਾਗਨਿਕ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 20 ਮਾਰਚ, 1966 ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਸ਼ਹਿਰ ਵਿਚ ਹੋਇਆ ਸੀ। ਅਲਕਾ ਨੇ ਸਿਰਫ਼ 6 ਸਾਲ ਦੀ ਉਮਰ ਤੋਂ ਹੀ ਸਿੰਗਿੰਗ ਦੀ ਦੁਨੀਆ ਵਿਚ ਕਦਮ ਰੱਖ ਦਿੱਤਾ ਸੀ। ਉਨ੍ਹਾਂ ਨੇ ਛੋਟੀ ਜਿਹੀ ਉਮਰ ਤੋਂ ਹੀ ਕੋਲਕਾਤਾ ਆਕਾਸ਼ਵਾਣੀ ਵਿਚ ਭਜਨ ਗਾਉਣਾ ਸ਼ੁਰੂ ਕਰ ਦਿੱਤਾ ਸੀ। ਅਲਕਾ ਯਾਗਨਿਕ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਚਰਚਾ ਵਿਚ ਰਹੀ ਹੈ। ਅੱਜ ਅਸੀਂ ਅਲਕਾ ਦੇ ਜਨਮਦਿਨ ’ਤੇ ਉਨ੍ਹਾਂ ਦੀ ਲਾਈਫ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।
Image
ਅੱਜ ਅਲਕਾ ਯਾਗਨਿਕ ਜਿਸ ਮੁਕਾਮ ’ਤੇ ਹੈ, ਉੱਥੋਂ ਤੱਕ ਪਹੁੰਚਾਉਣ ਵਿਚ ਉਨ੍ਹਾਂ ਦੀ ਮਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਮੁੰਬਈ ਆ ਕੇ ਉਨ੍ਹਾਂ ਦੀ ਮਾਂ ਨੇ ਰਾਜਕਪੂਰ ਨੂੰ ਇਕ ਚਿੱਠੀ ਲਿਖੀ, ਉਸ ਚਿੱਠੀ ਤੋਂ ਬਾਅਦ ਜਦੋਂ ਰਾਜਕਪੂਰ ਨੇ ਅਲਕਾ ਦੀ ਆਵਾਜ਼ ਸੁਣੀ ਤਾਂ ਉਹ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਪਿਆਰੇਲਾਲ ਨਾਲ ਅਲਕਾ ਲਈ ਗੱਲ ਕੀਤੀ।
Image
ਇਸ ਤੋਂ ਬਾਅਦ ਪਿਆਰੇਲਾਲ ਨੇ ਉਨ੍ਹਾਂ ਦੀ ਆਵਾਜ਼ ਸੁਣੀ ਅਤੇ ਉਨ੍ਹਾਂ ਨੂੰ ਤੁਰੰਤ ਡਬਿੰਗ ਆਰਟਿਸਟ ਦੇ ਤੌਰ ’ਤੇ ਕੰਮ ਕਰਨ ਦੇ ਆਫਰ ਦੇ ਦਿੱਤੇ। ਇਸ ਤੋਂ ਬਾਅਦ 14 ਸਾਲ ਦੀ ਉਮਰ ਵਿਚ ਅਲਕਾ ਯਾਗਨਿਕ ਨੇ ਫਿਲਮ ‘ਪਾਯਿਲ ਕੀ ਝੰਕਾਰ’ ਦਾ ‘ਥਿਰਕਤ ਅੰਗ ਲਚਕ ਝੁਕੀ’ ਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ 1981 ਵਿਚ ਫਿਲਮ ‘ਲਾਵਾਰਿਸ’ ਦਾ ਗੀਤ ‘ਮੇਰੇ ਅੰਗਨੇ ਮੇਂ ਤੁਮਹਾਰਾ ਕਿਆ ਕਾਮ ਹੈ’ ਗਾਇਆ। ਇਸ ਗੀਤ ਨੇ ਉਨ੍ਹਾਂ ਦੇ ਕਰੀਅਰ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਅਲਕਾ ਨੇ ਕਈ ਹਿੱਟ ਗੀਤ ਗਾਏ
Image
ਦੱਸ ਦੇਈਏ ਕਿ ਅਲਕਾ ਯਾਗਨਿਕ ਨੇ ਸਾਲ 1989 ਵਿਚ ਸ਼ਿਲਾਂਗ ਦੇ ਮਸ਼ਹੂਰ ਬਿਜਨਸਮੈਨ ਨੀਰਜ ਕਪੂਰ ਨਾਲ ਵਿਆਹ ਕੀਤਾ। ਦੋਵਾਂ ਦੀ ਇਕ ਧੀ ਸਾਇਸ਼ਾ ਕਪੂਰ ਹੈ ਪਰ ਦੋਵਾਂ ਦਾ ਵਿਆਹ ਲੰਬੇ ਸਮੇਂ ਤੱਕ ਟਿਕ ਨਾ ਸਕਿਆ। ਅਲਕਾ ਪਿਛਲੇ 27 ਸਾਲਾਂ ਤੋਂ ਆਪਣੇ ਪਤੀ ਨਾਲੋ ਵੱਖ ਰਹਿ ਰਹੀ ਹੈ। ਇਸ ਦੇ ਪਿੱਛੇ ਕਾਰਨ ਲੜਾਈ ਨਹੀਂ, ਸਗੋਂ ਆਪਣਾ-ਆਪਣਾ ਕੰਮ ਹੈ। ਦੋਵੇਂ ਹੀ ਆਪਣੇ ਕੰਮ ’ਤੇ ਫੋਕਸ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਅਜਿਹਾ ਫੈਸਲਾ ਲਿਆ। ਵੱਖ ਰਹਿਣ ਤੋਂ ਬਾਅਦ ਵੀ ਦੋਵਾਂ ਦੇ ਵਿਚ ਰਿਲੇਸ਼ਨਸ਼ਿਪ ਕਾਇਮ ਹੈ।
Image



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News