ਤੇਲੁਗੂ ਫਿਲਮਾਂ ਦੇ ਇਸ ਸੁਪਰਸਟਾਰ ਨੇ ਖਰੀਦੀ ਲਗਜ਼ਰੀ ਵੈਨਿਟੀ ਵੈਨ, ਦੇਖੋ ਤਸਵੀਰਾਂ
7/6/2019 3:29:51 PM
ਮੁੰਬਈ (ਬਿਊਰੋ) — ਤੇਲੁਗੂ ਫਿਲਮਾਂ ਦੇ ਸੁਪਰਸਟਾਰ ਅਲੂ ਅਰਜੁਨ ਨੇ ਟਵਿਟਰ 'ਤੇ ਆਪਣੀ ਨਵੀਂ ਵੈਨਿਟੀ ਵੈਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, ''ਜਦੋਂ ਵੀ ਮੈਂ ਜ਼ਿੰਦਗੀ 'ਚ ਕੁਝ ਨਵਾਂ ਖਰੀਦਦਾ ਹਾਂ ਤਾਂ ਮੇਰੇ ਦਿਮਾਗ 'ਚ ਇਕ ਹੀ ਗੱਲ ਹੁੰਦੀ ਹੈ ਕਿ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ।

ਇਹ ਉਨ੍ਹਾਂ ਦੇ ਪਿਆਰ ਦੀ ਤਾਕਤ ਹੀ ਹੈ ਕਿ ਮੈਂ ਇਸੇ (ਵੈਨਿਟੀ ਵੈਨ) ਖਰੀਦਣ 'ਚ ਸਮਰਥ (ਸਫਲ) ਹੋਇਆ। ਸਾਰਿਆਂ ਦਾ ਧੰਨਵਾਦ। ਇਹ ਮੇਰੀ ਵੈਨਿਟੀ ਵੈਨ FOLCON ਹੈ।''

7 ਕਰੋੜ ਰੁਪਏ ਹੈ ਕੀਮਤ
ਰਿਪੋਰਟਸ ਦੀ ਮੰਨੀਏ ਤਾਂ ਇਸ ਵੈਨਿਟੀ ਵੈਨ ਦੀ ਕੀਮਤ ਕਰੀਬ 7 ਕਰੋੜ ਰੁਪਏ ਹੈ। ਰੈੱਡੀ ਕਸਟਮਸ ਦੁਆਰਾ ਇਸ ਨੂੰ ਸਪੈਸ਼ਲੀ ਮੌਡੀਫਾਈ ਕੀਤਾ ਗਿਆ ਹੈ। ਇਸ ਦੇ ਅੰਦਰ ਲਗਜ਼ਰੀ ਕੇਵਿਨ ਦੇ ਨਾਲ ਅਲੂ ਅਰਜੁਨ ਦੇ ਨਾਂ ਦਾ ਲੋਗੋ ਏ.ਏ. ਵੀ ਲਾਇਆ ਗਿਆ ਹੈ।

ਮਾਸਟਰ ਕੇਵਿਨ 'ਚ ਇਕ ਰਿਕਲਾਈਨਰ ਹੈ, ਜਿਸ ਦਾ ਇਸਤੇਮਾਲ ਅਲੂ ਮੀਟਿੰਗਸ ਦੇ ਨਾਲ-ਨਾਲ ਟੀ. ਵੀ. ਦੇਖਣ ਲਈ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਆਰਾਮ ਕਰਨ ਤੇ ਫ੍ਰੇਸ਼ ਹੋਣ ਲਈ ਵੀ ਲਗਜ਼ਰੀ ਸੁਵਿਧਾਵਾਂ ਵੈਨ 'ਚ ਉਪਲਬਧ ਹਨ।

ਦੱਸਿਆ ਜਾਂਦਾ ਹੈ ਕਿ ਰੈੱਡੀ ਕਸਟਮਸ ਨੂੰ ਇਸ ਨੂੰ ਤਿਆਰ ਕਰਨ 'ਚ ਕਰੀਬ 5 ਮਹੀਨੇ ਦਾ ਸਮਾਂ ਲੱਗਾ। ਸਿਰਫ ਇਸ ਦੇ ਇੰਟੀਰਿਅਰ 'ਤੇ ਕਰੀਬ 3.5 ਕਰੋੜ ਰੁਪਏ ਖਰਚ ਹੋਏ ਹਨ।

2 ਸਾਲ ਦੀ ਉਮਰ ਤੋਂ ਕਰ ਰਹੇ ਫਿਲਮਾਂ 'ਚ ਕੰਮ
ਅਲੂ ਉਦੋਂ ਤੋਂ ਫਿਲਮਾਂ 'ਚ ਕੰਮ ਕਰ ਰਹੇ ਹਨ, ਜਦੋਂ ਉਹ ਸਿਰਫ 2 ਸਾਲ ਦੇ ਸਨ। ਸਾਲ 1985 'ਚ ਉਨ੍ਹਾਂ ਦੀ ਪਹਿਲੀ ਤੇਲੁਗੂ ਫਿਲਮ 'ਵਿਜੇਤਾ' ਆਈ ਸੀ, ਜਿਸ 'ਚ ਉਹ ਬਤੌਰ ਚਾਈਲਡ ਆਰਟਿਸਟ ਨਜ਼ਰ ਆਏ ਸਨ। ਹਾਲਾਂਕਿ ਲੀਡ ਐਕਟਰ ਦੇ ਤੌਰ 'ਤੇ ਉਹ ਪਹਿਲੀ ਵਾਰ 'ਗੰਗੋਤਰੀ' 'ਚ ਨਜ਼ਰ ਆਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਕਿਸ਼ੋਰ ਕੁਮਾਰ ਦੀ ਜੀਵਨੀ ਨੂੰ ਰਾਸ਼ਟਰੀ ਪੁਰਸਕਾਰ ਦੇਣ ਨੂੰ Challenge ! ਪਟੀਸ਼ਨ 'ਤੇ ਕੇਂਦਰ ਤੋਂ ਜਵਾਬ ਤਲਬ
