ਆਲੋਕ ਨਾਥ ਤੇ ਸਾਜਿਦ ਖਾਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗਾ FWICE

10/23/2018 12:32:21 PM

ਮੁੰਬਈ (ਬਿਊਰੋ)— ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਯੌਨ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਲੋਕ ਨਾਥ ਤੇ ਸਾਜਿਦ ਖਾਨ ਨੂੰ ਨੋਟਿਸ ਦੇਣ ਦਾ ਫੈਸਲਾ ਲਿਆ ਹੈ। FWICE ਨੇ ਸੋਮਵਾਰ ਨੂੰ ਕਿਹਾ ਕਿ ਆਲੋਕ ਨਾਥ ਤੇ ਸਾਜਿਦ ਖਾਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜ਼ਰੂਰੀ ਕਾਰਵਾਈ ਕਰਨਗੇ। ਦੋਹਾਂ 'ਤੇ ਯੌਨ ਸ਼ੋਸ਼ਣ ਦਾ ਇਲਜ਼ਾਮ ਹੈ।

FWICE ਨੇ ਇਕ ਬਿਆਨ 'ਚ ਕਿਹਾ ਕਿ ਆਲੋਕ ਨਾਥ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਜਾਵੇਗਾ, ਕਿਉਂਕਿ ਸੰਸਥਾ ਤੋਂ IFTDA ਨੇ ਉਨ੍ਹਾਂ ਦੇ ਜਵਾਬ ਨੂੰ ਤਸੱਲੀਬਖਸ਼ ਨਹੀਂ ਪਾਇਆ। ਉੱਥੇ ਹੀ ਸਾਜਿਦ ਖਾਨ ਨੇ ਆਈ. ਐੱਫ. ਟੀ. ਡੀ. ਏ. ਨੂੰ ਪੱਤਰ ਦਾ ਜਵਾਬ ਨਹੀਂ ਦਿੱਤਾ ਹੈ। ਆਈ. ਐੱਫ. ਟੀ. ਡੀ. ਏ. ਨੇ ਫਿਲਮ ਜਗਤ ਦੀਆਂ ਕਈ ਮਹਿਲਾਵਾਂ ਵਲੋਂ ਯੌਨ ਸ਼ੋਸ਼ਣ ਤੇ ਛੇੜਛਾੜ ਦਾ ਇਲਜ਼ਾਮ ਲਾਏ ਜਾਣ ਤੋਂ ਬਾਅਦ ਦੋਹਾਂ ਨੂੰ ਨੋਟਿਸ ਭੇਜਿਆ ਸੀ।

ਬਿਆਨ ਮੁਤਾਬਕ ਆਈ. ਐੱਫ. ਟੀ. ਡੀ. ਏ. ਦੇ ਨਾਲ-ਨਾਲ FWICE ਵੀ ਪੂਰੀ ਮਜ਼ਬੂਤੀ ਨਾਲ ਯੌਨ ਸ਼ੋਸ਼ਣ ਪੀੜਤਾਂ ਦਾ ਸਮਰਥਨ ਕਰਦਾ ਹੈ। ਆਈ. ਐੱਫ. ਟੀ. ਡੀ. ਏ. ਅਤੇ FWICE ਦੇ ਅਧਿਕਾਰੀਆਂ ਵਿਚਕਾਰ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News