ਮੀਟੂ ਦੇ ਦੋਸ਼ਾਂ ''ਚ ਫਸੇ ਆਲੋਕਨਾਥ ਹੁਣ ਇਸ ਮੁਹਿੰਮ ''ਤੇ ਬਣ ਰਹੀ ਫਿਲਮ ''ਚ ਕਰਨਗੇ ਕੰਮ

3/2/2019 9:17:06 PM

ਮੁੰਬਈ (ਬਿਊਰੋ)— ਬੀਤੇ ਸਾਲ 'ਚ ਕਈ ਕਲਾਕਾਰਾਂ ਦਾ ਕਰੀਅਰ ਉਸ ਦੌਰਾਨ ਖਤਰੇ 'ਚ ਆ ਗਿਆ, ਜਦੋਂ ਉਨ੍ਹਾਂ 'ਤੇ ਮੀਟੂ ਮੁਹਿੰਮ ਦੇ ਚਲਦਿਆਂ ਦੋਸ਼ ਲੱਗੇ। ਉਸ ਦੌਰਾਨ ਬਾਲੀਵੁੱਡ 'ਚ ਸਭ ਤੋਂ ਜ਼ਿਆਦਾ ਮਾਮਲਿਆਂ 'ਚ ਸਾਹਮਣੇ ਆਇਆ ਇਕ ਨਾਂ ਸੀ ਸੀਨੀਅਰ ਕਲਾਕਾਰ ਆਲੋਕਨਾਥ ਦਾ। ਇਸ ਮੀਟੂ ਮਾਮਲੇ 'ਚ ਸੰਸਕਾਰੀ ਬਾਬੂਜੀ ਵਜੋਂ ਜਾਣੇ ਜਾਂਦੇ ਆਲੋਕਨਾਥ ਕਈ ਦਿਨਾਂ ਤਕ ਫਰਾਰ ਵੀ ਰਹੇ ਪਰ ਹੁਣ ਆਲੋਕਨਾਥ ਨਾਲ ਜੁੜੀ ਇਕ ਖਬਰ ਨੇ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਜਿਸ ਮੁਹਿੰਮ ਦੇ ਚੱਕਰ 'ਚ ਆਲੋਕਨਾਥ ਨੂੰ ਫਰਾਰ ਹੋਣਾ ਪਿਆ ਸੀ, ਹੁਣ ਉਸੇ ਮੁਹਿੰਮ 'ਤੇ ਬਣ ਰਹੀ ਇਕ ਫਿਲਮ 'ਚ ਉਹ ਜੱਜ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।

ਇਹ ਖਬਰ ਸੁਣਨ 'ਤੇ ਆਲੋਕਨਾਥ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਵਿੰਤਾ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਕੀ ਕਹਿਣਾ ਚਾਹੀਦਾ ਹੈ। ਜਦੋਂ ਮੈਂ ਇਸ ਹਾਸੋ-ਹੀਣੀ ਕਾਸਟਿੰਗ ਬਾਰੇ ਸੁਣਿਆ, ਉਸ ਸਮੇਂ ਮੇਰਾ ਮਨ, ਮੇਰਾ ਦਿਲ ਤੇ ਮੇਰੀ ਆਤਮਾ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨਾਲ ਸੀ। ਮੈਂ ਟੀ. ਵੀ. ਸਕ੍ਰੀਨ ਤੋਂ ਨਜ਼ਰਾਂ ਨਹੀਂ ਹਟਾ ਸਕੀ ਕਿਉਂਕਿ ਮੈਂ ਉਨ੍ਹਾਂ ਨੂੰ ਦੇਖਣਾ ਚਾਹੁੰਦੀ ਸੀ।' ਫਿਲਹਾਲ ਉਸ ਦਾ ਦਿਲ-ਦਿਮਾਗ ਸਰਹੱਦ 'ਤੇ ਹੋ ਰਹੀ ਹਿੰਸਾ ਵੱਲ ਹੈ।

ਉਸ ਨੇ ਕਿਹਾ, 'ਮੈਂ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੀ ਹਾਂ ਤੇ ਉਮੀਦ ਕਰ ਰਹੀ ਹਾਂ ਕਿ ਭਗਵਾਨ ਸਾਨੂੰ ਹਿੰਸਾ ਮੁਕਤ ਦੁਨੀਆ ਦੇਵੇ। ਇਸ ਸਮੇਂ ਮੈਂ ਕੁਝ ਹੋਰ ਨਹੀਂ ਸੋਚ ਸਕਦੀ।' ਉਹ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਨਹੀਂ ਹੈ ਕਿ ਆਲੋਕਨਾਥ ਕੀ ਕਰ ਰਹੇ ਹਨ। ਉਨ੍ਹਾਂ ਕਿਹਾ, 'ਆਲੋਕਨਾਥ ਦੇ ਇਕ ਫਿਲਮ 'ਚ ਅਭਿਨੈ ਕਰਨ ਦੀ ਖਬਰ ਮੇਰੇ ਲਈ ਜ਼ਰੂਰੀ ਨਹੀਂ ਹੈ ਤੇ ਮੇਰੇ ਦਿਲ 'ਚ ਅਸਲ 'ਚ ਕੀ ਚੱਲ ਰਿਹਾ ਹੈ, ਉਸ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਹੈ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News