ਰਿਤਵਿਕ-ਕਾਇਰਾ ਨੇ ਅੱਧੀ ਰਾਤ ਨੂੰ AltBalaji ਦੀ 'X.X.X' ਸੀਰੀਜ਼ ਤੋਂ ਸ਼ੇਅਰ ਕੀਤੀ ਅਣਦੇਖੀ ਝਲਕ

9/24/2018 4:28:01 PM

ਮੁੰਬਈ (ਬਿਊਰੋ)— AltBalaji ਦੀ ਨੌਜਵਾਨ ਪ੍ਰੇਮਕਹਾਣੀ 'X.X.X' ਨੇ ਵੱਖਰੀ ਰਣਨੀਤੀ ਬਣਾਈ ਹੈ, ਜਿਸ ਦੇ ਤਹਿਤ ਅੱਧੀ ਰਾਤ ਨੂੰ ਟਿਡ-ਬਿਟ ਜਾਰੀ ਕਰਨ ਦੀ ਯੋਜਨਾ ਬਣਾਈ ਗਈ। ਇਸ ਵੀਡੀਓ ਨੂੰ ਅੱਧੀ ਰਾਤ ਨੂੰ ਰਿਲੀਜ਼ ਕੀਤਾ ਜਾਵੇਗਾ। ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਇਸ ਵੈੱਬ ਸੀਰੀਜ਼ ਦਾ ਪਹਿਲਾ ਵੀਡੀਓ ਰਿਲੀਜ਼ ਹੋ ਗਿਆ, ਜਿਸ 'ਚ ਰਿਤਵਿਕ ਧੰਜਾਨੀ ਅਤੇ ਕਾਯਰਾ ਦੱਤ ਹੌਟ ਅਤੇ ਅਨਸੈਂਸਰਡ ਅੰਦਾਜ਼ 'ਚ ਨਜ਼ਰ ਆ ਰਹੇ ਹਨ। AltBalaji ਦੀ ਇਹ ਵੈੱਬ ਸੀਰੀਜ਼ ਯਕੀਨੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵਲ ਆਕਰਸ਼ਿਤ ਕਰਕੇ ਉਨ੍ਹਾਂ ਨੂੰ ਸੀਰੀਜ਼ ਪ੍ਰਤੀ ਉਤਸ਼ਾਹਿਤ ਕਰ ਦੇਵੇਗੀ, ਜਿਸ ਦਾ ਨਮੂਨਾ ਟਰੇਲਰ 'ਚ ਦੇਖਣ ਨੂੰ ਮਿਲੇਗਾ। AltBalaji ਨੇ ਆਰੀਜਨਲ ਕੰਟੈਂਟ ਨਾਲ ਖੁਦ ਲਈ ਵੱਖਰੀ ਜਗ੍ਹਾ ਬਣਾ ਲਈ ਹੈ। 'ਦੇਵ ਡੀ' ਅਤੇ 'ਰਾਗਿਨੀ ਐੱਮ. ਐੱਮ. ਐੱਸ. ਵਰਗੇ ਬੋਲਡ ਸ਼ੋਅਜ਼ ਲਈ ਪ੍ਰਸਿੱਧ AltBalaji ਇਕ ਵਾਰ ਫਿਰ ਦਿਲਚਸਪ ਸੀਰੀਜ਼ ਲਈ ਤਿਆਰ ਹਨ, ਜੋ ਨਿਸ਼ਚਿਤ ਤੌਰ 'ਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ 'ਚ ਸਫਲ ਰਹੇਗੀ।

AltBalaji ਆਪਣੀ ਦਮਦਾਰ ਕਹਾਣੀਆਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆਏ ਹਨ। ਕੇਨ ਘੋਸ਼ ਵਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ 'ਚ ਸ਼ਾਂਤਨੂ ਮਹੇਸ਼ਵਰੀ, ਰਿਤਵਿਕ ਧੰਜਾਨੀ, ਕਾਇਰਾ ਦੱਤ, ਅੰਕਿਤ ਗੇਰਾ, ਅਪਰਣਾ ਸ਼ਰਮਾ, ਅਪਰਣਾ ਵਾਜਪਾਈ, ਫਲੋਰਾ ਸੈਨੀ, ਆਧਾਰ ਮਲਿਕ, ਵੰਦਨਾ ਖੱਟਰ ਅਤੇ ਸਨੇਹਾ ਅਰੁਣ ਵਰਗੇ ਦਮਦਾਰ ਕਲਾਕਾਰ ਨਜ਼ਰ ਆਉਣਗੇ। ਇਹ ਵੈੱਬ ਸੀਰੀਜ਼ 27 ਸਤੰਬਰ ਤੋਂ AltBalaji ਦੇ ਓਰਿਜਨਲ 'ਤੇ ਸਟ੍ਰੀਮਿੰਗ ਲਈ ਉਪਲੱਬਧ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News