ਐਡ ਫਿਲਮਕਾਰ ਏਲੀਕ ਪਦਮਸੀ ਦਾ ਹੋਇਆ ਦਿਹਾਂਤ

11/17/2018 2:45:05 PM

ਮੁੰਬਈ (ਬਿਊਰੋ)— ਐਡ ਫਿਲਮਕਾਰ ਏਲੀਕ ਪਦਮਸੀ ਦਾ 90 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਥੀਏਟਰ ਦੀ ਦੁਨੀਆ 'ਚ ਕਾਫੀ ਮਸ਼ਹੂਰ ਸਨ। ਉਨ੍ਹਾਂ ਫਿਲਮ 'ਗਾਂਧੀ' 'ਚ ਮੁਹੱਮਦ ਜਿੰਨਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਫਾਦਰ ਆਫ ਮਾਡਰਨ ਇੰਡੀਅਨ ਐਡਵਰਟਾਈਸਿੰਗ ਦੇ ਰੂਪ 'ਚ ਜਾਣਿਆ ਜਾਂਦਾ ਹੈ। ਉਹ ਐਡ ਕੰਪਨੀ ਲਿੰਟਸ ਦੇ ਫਾਊਂਡਰ ਸਨ। ਏਲੀਕ ਨੇ 'ਹਮਾਰਾ ਬਜਾਜ਼', 'ਲਿਰਿਲ' ਤੇ 'ਕਾਮਸੂਤਰ' ਸਮੇਤ ਕਈ ਫਿਲਮਾਂ ਦੇ ਐਡ ਬਣਾ ਚੁੱਕੇ ਸਨ।

PunjabKesari
ਦੱਸਣਯੋਗ ਹੈ ਕਿ ਐਡ ਫਿਲਮਕਾਰ ਏਲੀਕ ਪਦਮਸੀ ਨੇ 7 ਸਾਲ ਦੀ ਉਮਰ 'ਚ ਥੀਏਟਰ ਦੀ ਦੁਨੀਆ 'ਚ ਕਦਮ ਰੱਖ ਲਿਆ ਸੀ। ਏਲੀਕ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੇ 3 ਵਿਆਹ ਹੋਏ ਸਨ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਪਿਅਰਲ ਪਦਮਨੀ ਸੀ। ਉਨ੍ਹਾਂ ਦੀ ਦੂਜੀ ਪਤਨੀ ਦਾ ਨਾਂ ਡੋਲੀ ਥਰੋਕੇ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News