ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਗਾਇਕ ਅਮਨ ਪਾਬਲਾ ਦਾ ਗੀਤ ''ਬਾਪੂ'' (ਵੀਡੀਓ)

6/13/2020 4:58:47 PM

ਜਲੰਧਰ (ਬਿਊਰੋ) — ਗਾਇਕੀ ਖੇਤਰ 'ਚ ਉੱਭਰ ਰਹੇ ਗਾਇਕ ਅਤੇ ਗੀਤਕਾਰ ਅਮਨ ਪਾਬਲਾ ਆਪਣੇ ਟਰੈਕ 'ਬਾਪੂ' ਨਾਲ ਖੂਬ ਚਰਚਾ 'ਚ ਹਨ। ਉਨ੍ਹਾਂ ਦੀ ਬਾਕਮਾਲ ਗਾਇਕੀ ਗੀਤਕਾਰੀ ਅਤੇ ਅਦਾਕਾਰੀ ਰੂਹ ਨੂੰ ਝੰਜੋੜ ਕੇ ਰੱਖ ਦੇਣ ਦਾ ਦਮ ਰੱਖਦੀ ਹੈ। ਇਸ ਗੀਤ ਬਾਪੂ ਦਾ ਸੰਗੀਤ ਦਿਨੇਸ਼ ਡੀ. ਕੇ. ਵੱਲੋਂ ਦਿੱਤਾ ਗਿਆ ਹੈ। ਇਹ ਗੀਤ ਜੱਸ ਰਿਕਾਰਡ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਹੈ। 'ਬਾਪੂ' ਗੀਤ ਹਰ ਵਰਗ ਦੀ ਪਸੰਦ ਬਣਿਆ ਹੋਇਆ ਹੈ, ਜਿਸ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਦੱਸ ਦਈਏ ਕਿ ਗਾਇਕ ਅਤੇ ਗੀਤਕਾਰ ਅਮਨ ਪਾਬਲਾ ਦੇ ਗੀਤ 'ਬਾਪੂ' ਨੂੰ ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਅਮਨ ਪਾਬਲਾ ਦੇ ਗੀਤ ਦੀ ਵੀਡੀਓ 4 ਮਿੰਟ 42 ਸੈਕੰਟ ਦੀ ਹੈ, ਜਿਸ 'ਚ ਵਿਦੇਸ਼ਾਂ 'ਚ ਧੱਕੇ ਖਾ ਰਹੇ ਨੌਜਵਾਨਾਂ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਗੀਤ 'ਚ ਇਹ ਵੀ ਗੱਲ ਕੀਤੀ ਗਈ ਹੈ ਕਿ ਜਿੱਥੇ ਪਿਤਾ ਆਪਣੇ ਪੁੱਤਰ ਦਾ ਸਾਥ ਦਿੰਦਾ ਹੈ, ਅਜਿਹਾ ਸਾਥ ਕੋਈ ਹੋਰ ਨਹੀਂ ਦੇ ਸਕਦਾ। ਇਸ ਪੂਰੇ ਗੀਤ 'ਚ ਪਿਓ-ਪੁੱਤਰ ਦੇ ਰਿਸ਼ਤੇ ਤੇ ਮੋਹ ਪਿਆਰ ਨੂੰ ਬਿਆਨ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News