ਸਰਦੂਲ ਸਿਕੰਦਰ ਦੇ ਨਾਂ ’ਤੇ ਪੈਸੇ ਇਕੱਤਰ ਕਰਨ ਵਾਲਿਆਂ ਨੂੰ ਅਮਰ ਨੂਰੀ ਨੇ ਦਿੱਤੀ ਚਿਤਾਵਨੀ

4/3/2021 12:09:49 AM

ਖੰਨਾ (ਸੁਖਵਿੰਦਰ ਕੌਰ, ਕਮਲ)-ਮਰਹੂਮ ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਧਰਮਪਤਨੀ ਅੰਤਰਰਾਸ਼ਟਰੀ ਗਾਇਕਾ ਅਮਰ ਨੂਰੀ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਜਿਥੇ ਦੁੱਖ ਦੀ ਘੜੀ ’ਚ ਸਾਥ ਦੇਣ ਲਈ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ, ਕਲਾਕਾਰਾਂ, ਫੈਨਜ਼ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ, ਉਥੇ ਨਾਲ ਹੀ ਮੌਕੇ ਦਾ ਫਾਇਦਾ ਉਠਾ ਕੇ ਨਿੱਜੀ ਲਾਭ ਲੈਣ ਵਾਲਿਆਂ ਨੂੰ ਵੀ ਵਰਜਿਆ ਹੈ।

ਇਹ ਵੀ ਪੜ੍ਹੋ-ਚੋਣ ਹੋਵੇਗੀ ਛੋਟੀ, ਇਮਤਿਹਾਨ ਲਵੇਗੀ ਵੱਡਿਆਂ ਦਾ!

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਰ ਨੂਰੀ, ਉਨ੍ਹਾਂ ਦੇ ਬੇਟੇ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਲੋਕ ਸਰਦੂਲ ਦੇ ਨਾਂ ’ਤੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਦਾ ਹਵਾਲਾ ਦੇ ਕੇ ਪੈਸੇ ਇਕੱਤਰ ਕਰਨ ’ਚ ਜੁਟੇ ਹੋਏ ਹਨ। ਜਦਕਿ ਸਾਡੇ ਪਰਿਵਾਰ ਨੂੰ ਇਸ ਤਰ੍ਹਾਂ ਦੀ ਆਰਥਿਕ ਮਦਦ ਦੀ ਕੋਈ ਲੋੜ ਨਹੀਂ ਕਿਉਂਕਿ ਸਰਦੂਲ ਸਾਡੇ ਲਈ ਬਹੁਤ ਕੁਝ ਛੱਡ ਕੇ ਗਏ ਹਨ।

ਇਹ ਵੀ ਪੜ੍ਹੋ-ਕੋਰੋਨਾ ਮਹਾਮਾਰੀ ਦੇ ਲੰਬੇ ਸਮੇਂ ਤੱਕ ਰਹਿਣ ਦਾ ਖਤਰਾ ਹੈ : WHO ਅਧਿਕਾਰੀ

ਉਨ੍ਹਾਂ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰੀ ਦੀ ਆੜ ’ਚ ਕੁਝ ਲੋਕਾਂ ਵਲੋਂ ਪਰਿਵਾਰ ਦੀ ਆਰਥਿਕ ਮਦਦ ਕਰਨ ਦੇ ਨਾਂ ’ਤੇ ਪੈਸੇ ਇਕੱਠੇ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਤੇ ਕਿਹਾ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ, ਨਹੀਂ ਤਾਂ ਅਜਿਹੇ ਮੌਕਾਪ੍ਰਸਤ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunny Mehra

This news is Content Editor Sunny Mehra

Related News