ਜਲਦ ਰਿਲੀਜ਼ ਹੋਵੇਗਾ ਅਮਰ ਸੈਂਬੀ ਦਾ ਗੀਤ 'ਮੁੰਡਾ ਸੋਹਣਾ ਜਿਹਾ'
10/12/2019 9:10:12 AM
ਜਲੰਧਰ (ਬਿਊਰੋ) — 'ਵਾਇਸ ਆਫ ਪੰਜਾਬ 7' ਦੇ ਜੇਤੂ ਗਾਇਕ ਅਮਰ ਸੈਂਬੀ ਨੇ ਵੱਡਾ ਖਿਤਾਬ ਤਾਂ ਆਪਣੇ ਨਾਮ ਕੀਤਾ ਹੀ ਹੈ ਨਾਲ ਵਾਇਸ ਆਫ ਪੰਜਾਬ ਦੇ ਮੰਚ ਤੋਂ ਮਿਲੀ ਪ੍ਰਸਿੱਧੀ ਨੂੰ ਆਪਣੇ ਗੀਤਾਂ ਨਾਲ ਕਾਇਮ ਵੀ ਰੱਖਿਆ ਹੈ। 'ਵੱਡੀ ਗੱਲ ਬਾਤ' ਗੀਤ ਨਾਲ ਹਰ ਪਾਸੇ ਚਰਚਾ ਖੱਟਣ ਵਾਲੇ ਅਮਰ ਸੈਂਬੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ, ਜਿਸ ਦਾ ਨਾਂ 'ਮੁੰਡਾ ਸੋਹਣਾ ਜਿਹਾ' ਹੈ। ਇਸ ਗੀਤ ਦਾ ਸੰਗੀਤ ਦੇਸੀ ਕਰਿਊ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਸਿਮਰ ਦੋਰਾਹਾ ਦੇ ਬੋਲ ਹਨ। ਪੰਜਾਬੀ ਗੀਤਾਂ ਦੀ ਨਾਮੀ ਅਦਾਕਾਰਾ ਮਾਹੀ ਸ਼ਰਮਾ ਵੱਲੋਂ ਗੀਤ 'ਚ ਫੀਚਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ਸੰਦੀਪ ਸ਼ਰਮਾ ਨੇ ਤਿਆਰ ਕੀਤਾ ਹੈ।
ਦੱਸ ਦਈਏ ਕਿ ਅਮਰ ਸੈਂਬੀ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ, ਜਿੰਨ੍ਹਾਂ 'ਚ 'ਗੱਲ ਕਰਕੇ ਵੇਖੀ', 'ਅਣਖੀ', 'ਰੰਮ ਤੇ ਰਜਾਈ' ਆਦਿ ਕਈ ਗੀਤ ਸ਼ਾਮਿਲ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
18 hours ago
ਸ਼ੈਰੀ ਮਾਨ ਨੇ ਆਪਣੀ ਪਤਨੀ ਨਾਲ ਪੋਸਟ ਸਾਂਝੀ ਕਰ ਦਿੱਤੀ ਨਵੇਂ ਸਾਲ ਦੀ ਵਧਾਈ, ਹੱਸਦੇ ਹੋਏ ਕਹੀ ਇਹ ਗੱਲ...
