ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਅਮਰ ਸਿੰਘ ਨੇ ਅਮਿਤਾਭ ਕੋਲੋਂ ਇਨ੍ਹਾਂ ਗੱਲਾਂ ਲਈ ਮੰਗੀ ਮੁਆਫੀ

2/19/2020 9:02:10 AM

ਲਖਨਊ (ਬਿਊਰੋ) - ਸਮਾਜਵਾਦੀ ਪਾਰਟੀ ਦੇ ਇਕ ਸਾਬਕਾ ਨੇਤਾ ਅਮਰ ਸਿੰਘ ਅੱਜ–ਕੱਲ ਆਪਣੀ ਖਰਾਬ ਸਿਹਤ ਕਾਰਣ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਆਪਣੇ ਪਿਤਾ ਦੀ ਬਰਸੀ ਦੇ ਮੌਕੇ 'ਤੇ ਮੰਗਲਵਾਰ ਨੂੰ ਆਪਣੇ ਟਵਿਟਰ ਅਕਾਊਂਟ ਤੋਂ ਇਕ ਟਵੀਟ ਰਾਹੀਂ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਕੋਲੋਂ ਆਪਣੀਆਂ ਟਿੱਪਣੀਆਂ ਲਈ ਮੁਆਫੀ ਮੰਗੀ ਹੈ। ਅਮਰ ਸਿੰਘ ਨੇ ਕਿਹਾ ਕਿ ਮੈਨੂੰ ਅਮਿਤਾਭ ਬੱਚਨ ਦਾ ਇਕ ਮੈਸੇਜ ਮੰਗਲਵਾਰ ਮਿਲਿਆ। ਮੈਂ ਇਸ ਸਮੇਂ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਹਾਂ। ਮੈਂ ਅਮਿਤਾਭ ਅਤੇ ਉਨ੍ਹਾਂ ਦੇ ਪਰਿਵਾਰ ਲਈ ਬੀਤੇ ਸਮੇਂ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਲਈ ਮੁਆਫੀ ਮੰਗਦਾ ਹਾਂ। ਪ੍ਰਮਾਤਮਾ ਉਨ੍ਹਾਂ ਸਭ 'ਤੇ ਆਪਣਾ ਆਸ਼ੀਰਵਾਦ ਬਣਾਈ ਰੱਖੇ।

ਕੀ ਕਿਹਾ ਅਮਰ ਸਿੰਘ ਨੇ?
ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ 'ਤੇ ਜਯਾ ਬੱਚਨ ਨੇ ਇਕ ਭਾਸ਼ਣ ਦਿੱਤਾ ਸੀ। ਇਸ 'ਤੇ ਅਮਰ ਸਿੰਘ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਸੀ, ''ਤੁਸੀਂ ਮਾਂ ਹੋ, ਪਤਨੀ ਹੋ। ਮਾਂ-ਪਤਨੀ ਦੇ ਹੱਥਾਂ 'ਚ ਸਮਾਜਿਕ ਰਿਮੋਰਟ ਹੁੰਦਾ ਹੈ, ਤੁਸੀਂ ਆਪਣੇ ਪਤੀ ਨੂੰ ਕਿਉਂ ਨਹੀਂ ਕਹਿੰਦੇ ਕਿ ਜੁੰਮਾ ਚੁੰਮਾ ਦੇ ਦੇ, ਨਾ ਕਰਿਆ ਕਰਨ। ਤੁਸੀਂ ਆਪਣੀ ਨੂੰਹ ਨੂੰ ਕਿਉਂ ਨਹੀਂ ਕਹਿੰਦੇ ਕਿ 'ਯੇ ਜੋ ਦਿਲ ਹੈ ਮੁਸ਼ਕਿਲ' 'ਚ ਜਿਹੜੇ ਦ੍ਰਿਸ਼ ਉਸ ਨੇ ਦਿੱਤੇ ਹਨ, ਉਹ ਨਹੀਂ ਦੇਣੇ ਚਾਹੀਦੇ ਸਨ। ਤੁਸੀਂ ਆਪਣੇ ਬੇਟੇ ਅਭਿਸ਼ੇਕ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਉਸ ਨੂੰ ਇਹੋ ਜਿਹੇ ਦ੍ਰਿਸ਼ ਨਹੀਂ ਦੇਣੇ ਚਾਹੀਦੇ, ਜਿਸ 'ਚ ਅਭਿਨੇਤਰੀ ਲਗਭਗ ਨਗਨ ਹੋ ਜਾਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News