ਪੰਜਾਬ ਦੇ 'ਕਿਸਾਨਾਂ' ਦੇ ਦਰਦ ਨੂੰ ਹੁਣ ਫਿਲਮੀ ਪਰਦੇ 'ਤੇ ਦਿਖਾਉਣਗੇ ਅੰਬਰਦੀਪ ਸਿੰਘ

6/2/2019 2:41:20 PM

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੇ ਦਰਸ਼ਕ ਅਕਸਰ ਪੰਜਾਬੀ ਫਿਲਮਾਂ 'ਚ ਨਵੇਂ ਤੇ ਵਧੀਆ ਵਿਸ਼ੇ 'ਤੇ ਅਧਾਰਿਤ ਫਿਲਮਾਂ ਦੇਖਣ ਦੀ ਉਡੀਕ ਕਰਦੇ ਹਨ। ਪੰਜਾਬ ਤੇ ਪੰਜਾਬੀਆਂ ਨਾਲ ਜੁੜੇ ਕਈ ਅਜਿਹੇ ਵਿਸ਼ੇ ਹਨ, ਜਿਨ੍ਹਾਂ ਤੇ ਬਹਿਤਰ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ। ਅਜਿਹਾ ਹੀ ਇਕ ਵਿਸ਼ਾ ਹੈ ਪੰਜਾਬ ਦੇ ਕਿਸਾਨਾਂ ਦਾ, ਜਿਸ ਨੂੰ ਲੈ ਕੇ ਨਾਮਵਰ ਲੇਖਕ, ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਸਿੰਘ ਫਿਲਮ ਬਣਾਉਣ ਜਾ ਰਹੇ। ਜੀ ਹਾਂ, ਹਾਲ ਹੀ 'ਚ ਅੰਬਰਦੀਪ ਨੇ ਇਸ ਦੀ ਅਨਾਊਂਸਮੈਂਟ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ। ਇਸ ਫਿਲਮ ਦਾ ਟਾਈਟਲ 'ਜੇ ਜੱਟ ਵਿਗੜ ਗਿਆ' ਹੈ।

 
 
 
 
 
 
 
 
 
 
 
 
 
 

Releasing November 2019 .. 😊😊💪💪..

A post shared by Amberdeep Singh (@amberdeepsingh) on Jun 1, 2019 at 9:11am PDT

ਦੱਸ ਦਈਏ ਕਿ 'ਜੇ ਜੱਟ ਵਿਗੜ ਗਿਆ' ਨਾਂ ਦੀ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਅੰਬਰਦੀਪ ਸਿੰਘ ਨੇ ਫਿਲਮ ਦੀ ਰਿਲੀਜ਼ਿੰਗ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਪੋਸਟਰ 'ਤੇ ਲਿਖੀ ਟੈਗ ਲਾਈਨ 'ਕਿਸਾਨ ਦੀ ਕਿਸਾਨੀ ਨੂੰ ਵਿਆਜ ਨਾਂ ਦਾ ਜੰਗ ਲੱਗ ਜਾਵੇ ਤਾਂ...?' ਅੰਬਰਦੀਪ ਵਲੋਂ ਦਿੱਤੀ ਇਹ ਖਾਸ ਟੈਗ ਲਾਈਨ ਫਿਲਮ ਦੇ ਵਿਸ਼ੇ ਬਾਰੇ ਬਹੁਤ ਕੁਝ ਬਿਆਨ ਕਰਦੀ ਹੈ। ਇਸ ਫਿਲਮ ਨੂੰ ਅੰਬਰਦੀਪ ਸਿੰਘ ਆਪਣੇ ਨਿੱਜੀ ਪ੍ਰੋਡਕਸ਼ਨ ਹਾਊਸ 'ਅੰਬਰਦੀਪ ਪ੍ਰੋਡਕਸਨ' ਹੇਠ ਪ੍ਰੋਡਿਊਸ ਕਰਨਗੇ। 'ਜੇ ਜੱਟ ਵਿਗੜ ਗਿਆ' ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਆਪ ਲਿਖੀ ਹੈ, ਜਦੋਂਕਿ ਇਸ ਫਿਲਮ ਨੂੰ ਡਾਇਰੈਕਟ ਵੀ ਖੁਦ ਅੰਬਰਦੀਪ ਹੀ ਕਰਨਗੇ। ਹਾਲਾਂਕਿ ਫਿਲਮ ਦੀ ਸਟਾਰਕਾਸਟ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News