ਅੰਮ੍ਰਿਤ ਮਾਨ ਦਾ ਗੀਤ ''ਜੱਟ ਫੱਟੇ ਚੱਕ'' ਟਰੈਂਡਿੰਗ ''ਚ (ਵੀਡੀਓ)

5/5/2019 6:55:18 PM

ਜਲੰਧਰ (ਬਿਊਰੋ) - ਹਾਲ ਹੀ 'ਚ ਰਿਲੀਜ਼ ਹੋਇਆ ਗਾਇਕ ਅੰਮ੍ਰਿਤ ਮਾਨ ਦਾ ਗੀਤ 'ਜੱਟ ਫੱਟੇ ਚੱਕ' ਰਿਲੀਜ਼ ਹੁੰਦਿਆਂ ਸਾਰ ਹੀ ਧੁੰਮਾਂ ਪਾ ਰਿਹਾ ਹੈ। ਯੂ-ਟਿਊਬ ਅਤੇ ਵੱਖ-ਵੱਖ ਚੈੱਨਲਾਂ 'ਤੇ ਇਸ ਗੀਤ ਨੂੰ ਕਾਫੀ ਹੁੰਗਾਰਾ ਮਿਲ ਰਿਹਾ ਹੈ।ਸਰੋਤਿਆਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।'ਜੱਟ ਫੱਟੇ ਚੱਕ' ਗੀਤ ਨੂੰ ਅੰਮ੍ਰਿਤ ਮਾਨ ਨੇ ਖੁਦ ਲਿਖਿਆ ਹੈ, ਜਦੋਂ ਕਿ ਇਸ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ।ਮਾਡਲ ਰਾਵੀ ਬੱਲ ਨੇ ਇਸ ਗੀਤ 'ਚ ਫੀਚਰ ਕੀਤਾ ਹੈ।

PunjabKesari'ਜੱਟ ਫੱਟੇ ਚੱਕ' ਦੀ ਵੀਡੀਓ ਟਰੂ ਮੇਕਰਸ ਦੇ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਨੇ ਬਣਾਈ ਹੈ।ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਇਸ ਗੀਤ ਨੂੰ ਯੂ-ਟਿਊਬ 'ਤੇ 2 ਦਿਨਾਂ 'ਚ 5.3 ਮਿਲੀਅਨ ਵਾਰ ਦੇਖਿਆ ਗਿਆ ਹੈ।ਇਹ ਗੀਤ ਲਗਾਤਾਰ ਯੂ-ਟਿਊਬ ਤੇ ਟਰੈਂਡ ਵੀ ਕਰ ਰਿਹਾ ਹੈ।

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਗੀਤ ਜਿਵੇਂ 'ਦੇਸੀ ਦਾ ਡਰੱਮ', 'ਮੁੱਛ ਤੇ ਮਸ਼ੂਕ', 'ਕਾਲੀ ਕਮੈਰੋ', 'ਬੰਬ ਜੱਟ', 'ਪੈਗ ਦੀ ਵਾਸ਼ਨਾ' ਵਰਗੇ ਹਿੱਟ ਗੀਤ ਦੇਣ ਵਾਲੇ ਅੰਮ੍ਰਿਤ ਮਾਨ ਪੰਜਾਬੀ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News