ਸ਼ੋਅ ਦੌਰਾਨ ਅਮਿਤਾਭ ਬੱਚਨ ਨੇ ਕੀਤਾ ਖੁਲਾਸਾ, ਮੇਰਾ ਕੋਈ ਧਰਮ ਨਹੀਂ

10/3/2019 11:19:02 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੇ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਇਨ੍ਹੀਂ ਦਿਨੀਂ ਅਮਿਤਾਭ ਬੱਚਨ ਆਪਣੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਨੂੰ ਹੋਸਟ ਕਰ ਰਹੇ ਹਨ। ਸ਼ੋਅ ਦੌਰਾਨ ਹੀ ਅਮਿਤਾਭ ਬੱਚਨ ਨੇ ਕਿਹਾ ਕਿ ਉਹ ਕਿਸੇ ਧਰਮ ਤੋਂ ਨਹੀਂ ਹਨ। ਇਹ ਗੱਲ ਉਨ੍ਹਾਂ ਨੇ ਗਾਂਧੀ ਜਯੰਤੀ ਦੇ ਖਾਸ ਐਪੀਸੋਡ ’ਤੇ ਦੱਸੀ। ਇਸ ਦੇ ਨਾਲ ਹੀ ਅਮਿਤਾਭ ਨੇ ਦੱਸਿਆ ਕਿ ਉਨ੍ਹਾਂ ਦਾ ਉਪਨਾਮ ਬੱਚਨ ਨਹੀਂ ਹੈ, ਸਗੋਂ ਸ਼੍ਰੀਵਾਸਤਵ ਹੈ।
ਅਮਿਤਾਭ ਬੱਚਨ ਨੇ 'ਕੌਣ ਬਣੇਗਾ ਕਰੋੜਪਤੀ' ਦੌਰਾਨ ਬਿੰਦੇਸ਼ਵਰ ਪਾਠਕ ਨੂੰ ਕਿਹਾ,'' ਮੇਰਾ ਉਪਨਾਮ ਬੱਚਨ ਕਿਸੇ ਧਰਮ ਨਾਲ ਸਬੰਧਿਤ ਨਹੀਂ ਹੈ ਕਿਉਂਕਿ ਮੇਰੇ ਪਿਤਾ ਇਸ ਚੀਜ਼ ਦੇ ਵਿਰੁੱਧ ਸਨ। ਮੇਰਾ ਉਪਨਾਮ ਸ੍ਰੀਵਾਸਤਵ ਹੈ ਪਰ ਅਸੀਂ ਕਦੇ ਵੀ ਇਸ ’ਚ ਵਿਸ਼ਵਾਸ ਨਹੀਂ ਕੀਤਾ। ਮੈਨੂੰ ਮਾਣ ਹੈ ਕਿ ਮੈਂ ਇਸ ਨਾਮ ਦੀ ਵਰਤੋਂ ਕਰਨ ਵਾਲਾ ਘਰ ਦਾ ਪਹਿਲਾ ਮੈਂਬਰ ਹਾਂ।’’ ਗੱਲਬਾਤ ਦੌਰਾਨ ਅਮਿਤਾਭ ਬੱਚਨ ਨੇ ਇਕ ਹੋਰ ਕਿੱਸਾ ਸਾਂਝਾ ਕੀਤਾ। ਬਿੱਗ ਬੀ ਨੇ ਕਿਹਾ,“ਜਦੋਂ ਮੈਂ ਕਿੰਡਰਗਾਰਟਨ ’ਚ ਦਾਖਲਾ ਲੈ ਰਿਹਾ ਸੀ ਤਾਂ ਮੇਰੇ ਪਿਤਾ ਨੂੰ ਇਕ ਉਪਨਾਮ ਪੁੱਛਿਆ ਗਿਆ, ਜਿਸ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਕਿ ਮੇਰਾ ਉਪਨਾਮ ਉਥੇ ਹੀ ਹੋਵੇਗਾ। ਜਦੋਂ ਵੀ ਮਰਦਸ਼ੁਮਾਰੀ ਦੇ ਸਮੇਂ ਕਰਮਚਾਰੀ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਮੇਰੇ ਧਰਮ ਬਾਰੇ ਪੁੱਛਦੇ ਹਨ ਤਾਂ ਮੇਰਾ ਜਵਾਬ ਇਹ ਹੈ ਕਿ ਮੇਰਾ ਕੋਈ ਧਰਮ ਨਹੀਂ ਹੈ। ਮੈਂ ਇਕ ਭਾਰਤੀ ਹਾਂ।”
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ,‘‘ਮੈਨੂੰ ਇਸ ਗੱਲ ਨੂੰ ਕਹਿਣ ’ਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਕਿ ਮੇਰੇ ਪਿਤਾ ਨੇ ਆਪਣੇ ਆਲੇ-ਦੁਆਲੇ ਰਹਿ ਰਹੇ ਲੋਕਾਂ ਦਾ ਸਨਮਾਨ ਕੀਤਾ ਹੈ। ਸਾਡੇ ਇੱਥੇ ਇਹ ਰਿਵਾਜ਼ ਰਿਹਾ ਹੈ ਕਿ ਸਭ ਤੋਂ ਵੱਡੇ ਵਿਅਕਤੀ ਦੇ ਪੈਰਾਂ ’ਤੇ ਰੰਗ ਲਗਾ ਕੇ ਉਨ੍ਹਾਂ ਨੂੰ ਤਿਉਹਾਰ ਦੀ ਵਧਾਈ ਦਿੱਤੀ ਜਾਂਦੀ ਹੈ। ਮੇਰੇ ਪਿਤਾ ਵੀ ਉਨ੍ਹਾਂ ਲੋਕਾਂ ਦੇ ਪੈਰਾਂ ’ਤੇ ਰੰਗ ਲਗਾਉਂਦੇ ਸਨ, ਜਿਨ੍ਹਾਂ ਨੇ ਇਸ ਤਿਉਹਾਰ ਨੂੰ ਮਨਾਉਣ ਤੋਂ ਪਹਿਲਾਂ ਪਖਾਨੇ ਸਾਫ ਕੀਤੇ ਹਨ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News