ਰੇਖਾ ਦੇ ਪਿਆਰ ''ਚ ਅਮਿਤਾਭ ਨੇ ਅਣਜਾਨ ਸ਼ਖਸ ਦੀ ਕੀਤੀ ਸੀ ਛਿੱਤਰ ਪਰੇਡ, ਮਚਿਆ ਸੀ ਬਵਾਲ

2/14/2018 5:14:23 PM

ਮੁੰਬਈ(ਬਿਊਰੋ)— ਪਿਆਰ ਦਾ ਮੌਸਮ ਹੋਵੇ ਤੇ ਅਮਿਤਾਭ-ਰੇਖਾ ਦਾ ਜ਼ਿਕਰ ਨਾ ਹੋਵੇ, ਅਜਿਹਾ ਕਿਵੇਂ ਹੋ ਸਕਦਾ ਹੈ। ਭਾਵੇਂ ਹੀ ਅਮਿਤਾਭ ਤੇ ਰੇਖਾ ਦੇ ਰਸਤੇ ਹੁਣ ਵੱਖਰੇ ਹੋ ਗਏ ਹੋਣ ਪਰ ਪ੍ਰਸ਼ੰਸਕ ਦੇ ਦਿਲਾਂ 'ਚ ਦੋਹਾਂ ਦਾ ਪਿਆਰ ਅੱਜ ਵੀ ਜ਼ਿੰਦਾ ਹੈ। ਅੱਜ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਦੋਹਾਂ ਦੇ ਪਿਆਰ ਦਾ ਇਕ ਅਜਿਹਾ ਕਿੱਸਾ ਲਿਆਏ ਹਾਂ, ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ।

PunjabKesari

70-80 ਦੇ ਦਹਾਕੇ 'ਚ ਅਮਿਤਾਭ ਬੱਚਨ ਨੂੰ ਐਂਗਰੀ ਯੰਗ ਮੈਨ ਦਾ ਖਿਤਾਬ ਮਿਲਿਆ ਸੀ ਪਰ ਰੀਅਲ ਲਾਈਫ 'ਚ ਉਨ੍ਹਾਂ ਦਾ ਇਹ ਰੂਪ ਕਦੇ ਦੇਖਣ ਨੂੰ ਨਹੀਂ ਮਿਲਿਆ। ਅਸਲ 'ਚ ਇਕ ਵਾਰ ਰੇਖਾ ਲਈ ਬਿੱਗ ਬੀ ਨੇ ਪ੍ਰਸ਼ੰਸਕਾਂ ਦੀ ਰੱਜ ਕੇ ਛਿੱਤਰ ਪਰੇਡ ਕਰ ਦਿੱਤੀ ਸੀ। ਇਸ ਤੋਂ ਬਾਅਦ ਤਾਂ ਦੋਹਾਂ ਦਾ ਅਫੇਅਰ ਪੁਖਤਾ ਹੋ ਗਿਆ ਸੀ। ਇਹ ਗੱਲ 1977 ਦੀ ਹੈ। ਜਦੋਂ ਜੈਪੁਰ 'ਚ ਫਿਲਮ 'ਗੰਗਾ ਦੀ ਸੌਗੰਧ' ਦੀ ਸ਼ੂਟਿੰਗ ਹੋ ਰਹੀ ਸੀ।

PunjabKesari

ਫਿਲਮ 'ਚ 'ਅਮਿਤਾਭ, ਰੇਖਾ ਤੋਂ ਇਲਾਵਾ ਪ੍ਰਾਣ ਤੇ ਅਮਜਦ ਖਾਨ ਵੀ ਸਨ। ਸ਼ੂਟਿੰਗ ਦੇਖਣ ਲਈ ਪ੍ਰਸ਼ੰਸਕਾਂ ਦੀ ਭੀੜ ਲੱਗੀ ਹੋਈ ਸੀ। ਅਮਿਤਾਭ ਤੇ ਰੇਖਾ ਦੇ ਪਿਆਰ ਦੀ ਚਰਚਾ ਵੀ ਜ਼ੋਰਾਂ 'ਤੇ ਸੀ। ਇਸ ਗੱਲ ਦਾ ਜ਼ਿਕਰ ਰੇਖਾ ਦੀ ਬਾਇਓਗਰਾਫੀ The Untold Story 'ਚ ਕੀਤਾ ਗਿਆ ਹੈ। ਕਿਤਾਬ ਦੇ ਲੇਖਕ ਯਾਸਿਰ ਉਸਮਾਨ ਨੇ ਇਸ ਕਿੱਸੇ ਦਾ ਜ਼ਿਕਰ ਕਰਦੇ ਹੋਏ ਦੱਸਿਆ, ''ਫਿਲਮ ਦੀ ਸ਼ੂਟਿੰਗ ਜੈਪੁਰ 'ਚ ਚੱਲ ਰਹੀ ਸੀ।

PunjabKesari

ਸ਼ੂਟਿੰਗ ਦੇਖਣ ਲਈ ਹਜ਼ਾਰਾਂ ਦੀ ਭੀੜ ਮੌਜੂਦ ਸੀ।'' ਭੀੜ 'ਚ ਇਕ ਸ਼ਖਸ ਨੇ ਰੇਖਾ 'ਤੇ ਅਸ਼ਲੀਲ ਟਿੱਪਣੀ ਕਰ ਦਿੱਤੀ ਸੀ। ਉਸ ਸ਼ਖਸ ਨੂੰ ਕਈ ਵਾਰ ਵਾਰਨਿੰਗ ਦਿੱਤੀ ਗਈ ਪਰ ਉਹ ਵਾਰ-ਵਾਰ ਟਿੱਪਣੀ ਕਰਦਾ ਜਾ ਰਿਹਾ ਸੀ। ਇਸ 'ਤੇ ਅਮਿਤਾਭ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਫੈਨ ਦੀ ਰੱਜ ਕੇ ਕੁੱਟ-ਮਾਰ ਕਰ ਦਿੱਤੀ।'' ਇਸ ਤੋਂ ਬਾਅਦ ਤਾਂ ਇਹ ਖਬਰ ਅੱਗ ਵਾਂਗ ਫੈਲ ਗਈ। ਹਰ ਅਖਬਾਰ ਤੇ ਮੈਗਜ਼ੀਨ 'ਚ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਛੱਪ ਗਈਆਂ। ਇਕ ਮੈਗਜ਼ੀਨ ਨੇ ਆਰਟੀਕਲ ਛਾਪਦੇ ਹੋਏ ਲਿਖਿਆ ਕਿ ਆਖਿਰ ਕਿਉਂ ਕਲਾਸੀ ਅਮਿਤਾਭ ਨੇ ਰੇਖਾ ਲਈ ਆਪਣਾ ਕੰਟਰੋਲ ਗੁਆ ਦਿੱਤਾ। ਆਖਿਰ ਦੋਹਾਂ ਵਿਚਕਾਰ ਕੀ ਚੱਲ ਰਿਹਾ ਹੈ?

PunjabKesari 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News