ਚਿਰੰਜੀਵੀ ਦੀ ਫਿਲਮ ''ਚ ਅਜਿਹਾ ਕਿਰਦਾਰ ਨਿਭਾਉਣਗੇ ਬਿੱਗ ਬੀ
3/27/2018 6:07:02 PM
ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਸਾਊਥ ਦੇ ਸੁਪਰਸਟਾਰ ਚਿਰੰਜੀਵੀ ਦੀ ਤੇਲਗੂ ਫਿਲਮ 'ਸਈ ਰਾ ਨਰਸਿਮਹਾ ਰੇਡੀ' ਦੀ ਸ਼ੂਟਿੰਗ ਲਈ ਹੈਦਰਾਬਾਦ ਰਵਾਨਾ ਹੋ ਗਏ ਹਨ। ਇਹ ਫਿਲਮ ਸਵਤੰਤਰਤਾ ਸੈਨਾਨੀ ਯੂ ਨਰਸਿਨਹਾ ਰੈੱਡੀ ਦੇ ਜੀਵਨ 'ਤੇ ਆਧਾਰਿਤ ਹੈ। ਅਮਿਤਾਭ ਨੇ ਇਹ ਜਾਣਕਾਰੀ ਖੁਦ ਆਪਣੇ ਅਧਿਕਾਰਕ ਬਲਾਗ ਦੇ ਰਾਹੀਂ ਦਿੱਤੀ ਹੈ। ਅਮਿਤਾਭ ਇਸ ਫਿਲਮ 'ਚ ਬਤੌਰ ਮਹਿਮਾਨ ਨਜ਼ਰ ਆਉਣਗੇ। ਉਨ੍ਹਾਂ ਆਪਣੇ ਕਿਰਦਾਰ ਦੀ ਇਕ ਝਲਕ ਸ਼ੇਅਰ ਕੀਤੀ ਹੈ ਜਿਸ 'ਚ ਲੰਬੇ ਵਾਲ ਅਤੇ ਦਾੜੀ 'ਚ ਨਜ਼ਰ ਆ ਰਹੇ ਹਨ।
ਅਮਿਤਾਭ ਨੇ ਲਿਖਿਆ, ''ਪਿਆਰੇ ਦੋਸਤ ਅਤੇ ਤੇਲਗੂ ਸਿਨੇਮਾ ਦੇ ਸੁਪਰਸਟਾਰ ਚਿਰੰਜੀਵੀ ਨੇ ਆਪਣੀ ਮਹੱਤਵਕਾਸ਼ੀ ਫਿਲਮ 'ਚ ਮਹਿਮਾਨ ਦੀ ਭੂਮਿਕਾ ਨਿਭਾਉਣ ਲਈ ਬੇਨਤੀ ਕੀਤੀ ਹੈ, ਉਹ ਬਹੁਤ ਹੀ ਬਹਾਦਰ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਮੈਂ ਇਸ ਬੇਨਤੀ ਨੂੰ ਸਵਿਕਾਰ ਕਰ ਲਿਆ...'। ਇਸ ਤੋਂ ਇਲਾਵਾ ਅਮਿਤਾਭ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ '102 ਨਾਟ ਆਊਟ' ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ