'ਠਗਸ ਆਫ ਹਿੰਦੋਸਤਾਨ' 'ਚ ਅਮਿਤਾਭ ਬੱਚਨ ਨੇ ਸੁਣਾਈ ਲੋਰੀ

11/5/2018 1:20:27 PM

ਮੁੰਬਈ (ਬਿਊਰੋ)— ਇਸ ਵੀਰਵਾਰ ਰਿਲੀਜ਼ ਹੋਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦਾ ਨਿਸ਼ਚਿਤ ਰੂਪ 'ਚ ਇਕ ਵੱਡਾ ਸੀਕ੍ਰੇਟ ਹੈ ਜਿਸ ਨੂੰ ਅਜੇ ਤੱਕ ਗੁਪਤ ਰੱਖਿਆ ਗਿਆ ਸੀ। ਇਕ ਖੁਫੀਆ ਜਾਣਕਾਰੀ ਮੁਤਾਬਕ ਅਮਿਤਾਭ ਦੇ ਕਿਰਦਾਰ ਖੁਦਾਬਖਸ਼ ਨੇ ਫਿਲਮ 'ਚ ਫਾਤਿਮਾ ਸ਼ਨਾ ਸ਼ੇਖ (ਜ਼ਾਫਿਰਾ) ਨੂੰ ਲੋਰੀ ਸੁਣਾਈ ਹੈ ਜੋ ਦੋਹਾਂ ਦੇ ਰਿਸ਼ਤੇ ਨੂੰ ਬਿਆਨ ਕਰਦੀ ਹੈ। ਜ਼ਾਫਿਰਾ ਦੇ ਜੀਵਨ 'ਚ ਖੁਦਾਬਖਸ਼ ਉਸ ਦੇ ਪਿਤਾ ਦੀ ਤਰ੍ਹਾਂ ਹਨ ਅਤੇ ਉਹ ਕਿਸੇ ਵੀ ਕੀਮਤ 'ਚ ਜ਼ਾਫਿਰਾ ਦੀ ਰੱਖਿਆ ਕਰਨਾ ਚਾਹੁੰਦੇ ਹਨ। ਹਾਲਾਂਕਿ ਅਸੀਂ ਇਹ ਨਹੀਂ ਜਾਣਦੇ ਹਾਂ ਕਿ ਜ਼ਾਫਿਰਾ ਦੇ ਮਾਤਾ-ਪਿਤਾ ਨਾਲ ਅਜਿਹਾ ਕੀ ਹੁੰਦਾ ਹੈ, ਜੋ ਖੁਦਾਬਖਸ਼ ਨੂੰ ਉਸ ਦੀ ਦੇਖਭਾਲ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ ਪਰ ਇੰਨਾ ਤਾਂ ਪੱਕਾ ਹੈ ਕਿ ਇਹ ਸਕ੍ਰਿਪਟ ਦਾ ਸਭ ਤੋਂ ਅਹਿਮ ਅੰਸ਼ ਹੈ ਜੋ ਹਰ ਸਾਜਿਸ਼ ਨੂੰ ਅੰਜ਼ਾਮ ਦਿੰਦਾ ਹੈ।

ਸੂਤਰਾਂ ਦੀ ਮੰਨੀਏ ਤਾਂ ਵਿਕਟਰ ਪਿਓ-ਧੀ ਦੇ ਖੂਬਸੂਰਤ ਰਿਸ਼ਤੇ ਨੂੰ ਦਿਖਾਉਣਾ ਚਾਹੁੰਦੇ ਹਨ। ਉਹ ਜ਼ਾਫਿਰਾ ਦੇ ਮਨ 'ਚ ਖੁਦਾਬਖਸ਼ ਪ੍ਰਤੀ ਵਿਸ਼ਵਾਸ ਪ੍ਰੇਮ ਅਤੇ ਸਨਮਾਨ ਨੂੰ ਦਿਖਾਉਣਾ ਚਾਹੁੰਦੇ ਸਨ। ਖੁਦਾਬਖਸ਼ ਹਰ ਕਦਮ 'ਤੇ ਜ਼ਾਫਿਰਾ ਦੀ ਰੱਖਿਆ ਕਰਦੇ ਨਜ਼ਰ ਆਉਣਗੇ ਅਤੇ ਇਹ ਕਦੇ ਨਾ ਟੁੱਟਣ ਵਾਲਾ ਜੋੜ ਹੈ। ਆਪਣੇ ਬੀਤੇ ਸਮੇਂ ਦੀਆਂ ਯਾਦਾਂ ਨਾਲ ਲੜ ਰਹੀ ਜ਼ਾਫਿਰਾ ਨੂੰ ਉਹ ਆਪਣੀ ਲੋਰੀ ਰਾਹੀਂ ਸੋਣ ਦੀ ਕੋਸ਼ਿਸ਼ ਕਰਵਾਉਣਗੇ। ਅਮਿਤਾਭ ਬੱਚਨ ਇਸ ਸੀਨ ਦੀ ਸ਼ੂਟਿੰਗ ਦੌਰਾਨ ਕਾਫੀ ਭਾਵੁਕ ਹੋਏ ਅਤੇ ਇਸ ਲਈ ਉਨ੍ਹਾਂ ਖੁਦ ਇਸ ਲੋਰੀ ਨੂੰ ਗਾਉਣ ਦਾ ਫੈਸਲਾ ਲਿਆ।

PunjabKesari
ਅਮਿਤਾਭ ਬੱਚਨ ਨੇ ਕਿਹਾ, ''ਇਸ ਗੀਤ 'ਚ ਤੁਹਾਨੂੰ ਖੁਦਾਬਖਸ਼ ਅਤੇ ਜ਼ਾਫਿਰਾ ਦੇ ਡੁੰਘੇ ਰਿਸ਼ਤੇ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਲੋਰੀ ਨੂੰ ਗਾਉਣ ਲਈ ਮੈਂ ਸਭ ਤੋਂ ਜ਼ਿਆਦਾ ਉਤਸ਼ਾਹਿਤ ਸੀ। ਇਹ ਕੁਝ ਅਜਿਹਾ ਸੀ ਜੋ ਤੁਹਾਨੂੰ ਰੋਜ਼ਾਨਾ ਕਰਨ ਲਈ ਨਹੀਂ ਮਿਲਦਾ। ਗੀਤ ਦੇ ਬੋਲ ਬਹੁਤ ਸ਼ਾਨਦਾਰ ਹਨ ਅਤੇ ਗੀਤ ਦੀ ਰਚਨਾ ਫਿਲਮ 'ਚ ਪਿਓ-ਧੀ ਦੀ ਭਾਵਨਾਤਮਕ ਯਾਤਰਾ 'ਤੇ ਰੋਸ਼ਨੀ ਪਾਉਂਦੀ ਨਜ਼ਰ ਆਵੇਗੀ। ਮੈਂ ਆਦੀ ਨੂੰ ਇਸ ਨੂੰ ਐਲਬਮ ਨਾਲ ਜੋੜਨ ਲਈ ਕਹਿ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਉਹ ਅਜਿਹਾ ਜ਼ਰੂਰ ਕਰੇਗਾ ਕਿਉਂਕਿ ਇਹ ਸ਼ਾਨਦਾਰ ਗੀਤ 'ਚ ਤਬਦੀਲ ਹੋ ਗਿਆ ਹੈ। ਇਹ ਲੋਰੀ ਅਜੈ-ਅਤੁਲ ਵਲੋਂ ਬਣਾਈ ਗਈ ਅਤੇ ਅਭਿਤਾਭ ਭੱਟਾਚਾਰਿਆ ਨੇ ਇਸ ਗੀਤ ਲਈ ਬੋਲ ਲਿਖੇ ਹਨ।

ਅਮਿਤਾਭ ਬੱਚਨ ਦੀ ਲੋਰੀ ਦੀਆਂ ਕੁਝ ਲਾਈਨਾਂ
ਬਾਬਾ ਲੋਟਾ ਦੋ ਮੋਹੇ ਗੁੜੀਆ ਮੇਰੀ
ਅੰਗਨਾ ਕਾ ਝੂਲਨਾ ਭੀ...
ਇਮਲੀ ਕੀ ਡਾਰ ਵਾਲੀ ਮੁਨੀਆ ਮੋਰੀ
ਚਾਂਦੀ ਕਾ ਪੈਂਜਨਾ ਭੀ...



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News