''ਠਗਸ ਆਫ ਹਿੰਦੋਸਤਾਨ'' ਨੇ ਅਮਿਤਾਭ ਦੇ ਕਰੀਅਰ ''ਚ ਬਣਾਇਆ ਇਹ ਰਿਕਾਰਡ
11/13/2018 5:17:09 PM
ਮੁੰਬਈ (ਬਿਊਰੋ)— ਅਮਿਤਾਭ ਬੱਚਨ ਤੇ ਆਮਿਰ ਖਾਨ ਸਟਾਰਰ ਫਿਲਮ 'ਠਗਸ ਆਫ ਹਿੰਦੋਸਤਾਨ' ਦੀਵਾਲੀ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਲੀਜ਼ ਦੇ ਪਹਿਲੇ ਦਿਨ ਬੰਪਰ ਓਪਨਿੰਗ ਮਿਲੀ। ਫਿਲਮ ਨੇ 4 ਦਿਨਾਂ 'ਚ ਹੀ 123 ਕਰੋੜ ਦਾ ਅੰਕੜਾ ਪਾਰ ਕਰ ਲਿਆ। ਉੱਥੇ ਹੀ ਇਹ ਫਿਲਮ ਆਪਣੇ ਨਾਂ ਕਈ ਰਿਕਾਰਡ ਦਰਜ ਕਰਵਾ ਚੁੱਕੀ ਹੈ। ਅਮਿਤਾਭ ਨੇ ਆਪਣੇ ਫਿਲਮੀ ਕਰੀਅਰ ਦੇ 50 ਸਾਲਾਂ 'ਚ ਇਕ ਤੋਂ ਇਕ ਸ਼ਾਨਦਾਰ ਫਿਲਮਾਂ ਦਿੱਤੀਆਂ ਪਰ ਫਿਲਮ 'ਠਗਸ ਆਫ ਹਿੰਦੋਸਤਾ' ਅਮਿਤਾਭ ਦੇ ਕਰੀਅਰ ਦੇ ਇਕ ਅਜਿਹੀ ਫਿਲਮ ਹੈ ਜਿਸ ਨੇ 100 ਕਰੋੜ ਦਾ ਅੰਕੜਾ ਪਾਰ ਕੀਤਾ।
240 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਨੂੰ ਕ੍ਰਿਟਿਕਸ ਵਲੋਂ ਖਰਾਬ ਰੀਵਿਊ ਮਿਲੇ ਹਨ। ਵੀਕੈਂਡ 'ਚ ਫਿਲਮ ਦੇ ਠੰਡੇ ਪ੍ਰਦਰਸ਼ਨ ਨਾਲ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ ਇਹ ਫਿਲਮ ਬਜਟ ਦਾ ਪੂਰਾ ਪੈਸਾ ਵਸੂਲ ਚੁੱਕੀ ਹੈ। ਸੂਤਰਾਂ ਮੁਤਾਬਕ ਫਿਲਮ ਦੇ ਡਿਜੀਟਲ ਰਾਈਟਸ 180 ਕਰੋੜ 'ਚ ਵਿੱਕੇ ਹਨ। ਵਿਜੈ ਕ੍ਰਿਸ਼ਣ ਅਚਾਰਿਆ ਨਿਰਦੇਸ਼ਤ aਫਿਲਮ 'ਚ ਆਮਿਰ ਖਾਨ, ਅਮਿਤਾਭ ਬੱਚਨ, ਕੈਟਰੀਨਾ ਕੈਫ, ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾਵਾਂ 'ਚ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ