ਵਕੀਲ ਬਣਨ ਤੋਂ ਬਾਅਦ ਹੁਣ ਜੱਜ ਬਣਨਗੇ ਅਮਿਤਾਭ ਬੱਚਨ

3/11/2019 4:09:29 PM

ਜਲੰਧਰ(ਬਿਊਰੋ)— ਅਮਿਤਾਭ ਬੱਚਨ ਫਿਲਮ 'ਬਦਲਾ' 'ਚ ਇਕ ਵਾਰ ਫਿਰ ਵਕੀਲ ਦੇ ਰੋਲ ਨੂੰ ਨਿਭਾਉਂਦੇ ਨਜ਼ਰ ਆਏ ਹਨ। ਉਨ੍ਹਾਂ ਦੀ ਫਿਲਮ ਨੇ ਪਹਿਲੇ ਹੀ ਦਿਨ 5 ਕਰੋੜ ਦੀ ਕਮਾਈ ਕਰ ਲਈ ਹੈ। ਇਸ ਤੋਂ ਬਾਅਦ ਅਮਿਤਾਭ ਦੇ ਹੱਥ ਇਕ ਹੋਰ ਫਿਲਮ ਲੱਗ ਗਈ ਹੈ। ਇਸ 'ਚ ਉਹ ਹੁਣ ਜੱਜ ਦਾ ਰੋਲ ਕਰਦੇ ਨਜ਼ਰ ਆਉਣਗੇ। ਜੀ ਹਾਂ, ਖ਼ਬਰਾਂ ਹਨ ਕਿ ਅਮਿਤਾਭ ਜਲਦ ਹੀ ਡਾਇਰੈਕਟਰ ਰੂਮੀ ਜਾਫਰੀ ਦੀ ਕੋਰਟ ਰੂਮ ਡ੍ਰਾਮਾ ਫਿਲਮ 'ਬਰਫ' 'ਚ ਨਜ਼ਰ ਆਉਣਗੇ।
PunjabKesari
ਉਨ੍ਹਾਂ ਦੇ ਨਾਲ ਫਿਲਮ 'ਚ ਇਮਰਾਨ ਹਾਸ਼ਮੀ ਵੀ ਲੀਡ ਰੋਲ ਨਿਭਾਉਂਦੇ ਨਜ਼ਰ ਆਉਣਗੇ। 'ਬਰਫ' ਅਮਿਤਾਭ-ਇਮਰਾਨ ਦੇ ਨਾਲ ਅਨੂੰ ਕਪੂਰ ਤੇ ਸੌਰਭ ਸ਼ੁਕਲਾ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਖਬਰਾਂ ਨੇ ਕਿ ਫਿਲਮ ਦੀ ਸ਼ੂਟਿੰਗ ਮਈ ਮਹੀਨੇ 'ਚ ਸ਼ੁਰੂ ਕਰ ਦਿੱਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News