ਕਾਨੂੰਨੀ ਪਚੜੇ ''ਚ ਫਸੇ ਅਮਿਤਾਭ-ਭੂਸ਼ਣ ਸਮੇਤ ਇਹ ਲੋਕ, ਮਿਲਿਆ ਨੋਟਿਸ

11/18/2019 9:47:58 AM

ਮੁੰਬਈ (ਬਿਊਰੋ) — ਅਕਸਰ ਕਈ ਫਿਲਮਾਂ ਰਿਲੀਜ਼ਿੰਗ ਤੋਂ ਪਹਿਲਾਂ ਹੀ ਕੰਟਰੋਵਰਸੀ 'ਚ ਆ ਜਾਂਦੀਆਂ ਹਨ। ਅਜਿਹਾ ਹੀ ਕੁਝ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਫਿਲਮ ਨਾਲ ਵੀ ਹੋਇਆ ਹੈ। ਅਮਿਤਾਭ ਬੱਚਨ ਦੀ ਅਪਕਮਿੰਗ ਫਿਲਮ 'ਝੁੰਡ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਨੂੰਨੀ ਪਚੜੇ 'ਚ ਫਸ ਗਈ ਹੈ। ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨਾਗਰਾਜ ਮੰਜੁਲੇ, ਟੀ-ਸੀਰੀਜ਼ ਭੂਸ਼ਣ ਕੁਮਾਰ ਤੇ ਆਮਿਤਾਭ ਬੱਚਨ ਨੂੰ ਕਾਪੀਰਾਈਟ ਉਲੰਘਣ ਦੇ ਤਹਿਤ ਫਿਲਮਕਾਰ ਨੰਦੀ ਚਿੰਨੀ ਕੁਮਾਰ ਨੇ ਨੋਟਿਸ ਭੇਜਿਆ ਹੈ। ਨੰਦੀ ਨੇ ਇਕ ਇੰਟਰਵਿਊ ਦੌਰਾਨ ਦੋਸ਼ ਲਾਇਆ ਹੈ ਕਿ ਫਿਲਮ ਦੇ ਨਿਰਮਾਤਾਵਾਂ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਹੁਣ ਉਹ ਇਸ ਮਾਮਲੇ 'ਚ ਕੋਰਟ ਜਾਣ ਦੀ ਯੋਜਨਾ ਬਣਾ ਰਹੇ ਹਨ।
Bollywood Tadka,Amitabh Bachchan photo, Amitabh Bachchan image, Amitabh Bachchan picture
ਨੰਦੀ ਮੁਤਾਬਕ, ਉਨ੍ਹਾਂ ਨੇ ਸਾਲ 2017 'ਚ ਇਕ ਫੁੱਟਬਾਲ ਖਿਡਾਰੀ ਅਖਿਲੇਸ਼ ਪਾਲ ਦੇ ਜੀਵਨ 'ਤੇ ਫਿਲਮ ਬਣਾਉਣ ਦੇ ਅਧਿਕਾਰ ਖਰੀਦੇ ਸਨ। ਨੰਦੀ ਨੇ ਅਖਿਲੇਸ਼ ਦੇ ਜੀਵਨ 'ਤੇ ਸਲਮ ਸਾਕਰ ਨਾਂ ਦੋਭਾਸ਼ੀ ਫਿਲਮ ਲਿਖਣ ਤੇ ਨਿਰਦੇਸ਼ਿਤ ਕਰਨ ਦੀ ਯੋਜਨਾ ਬਣਾਈ ਸੀ। ਅਖਿਲੇਸ਼ ਨਾਗਪੁਰ ਵੀ ਇਕ ਬਸਤੀ 'ਚ ਪੈਦਾ ਹੋਇਆ ਸੀ ਅਤੇ ਉਹ ਨਸ਼ੇ ਦਾ ਆਦੀ ਸੀ ਪਰ ਫੁੱਟਬਾਲ 'ਚ ਉਨ੍ਹਾਂ ਦੀ ਦਿਲਚਸਪੀ ਕਾਫੀ ਸੀ। ਆਪਣੀ ਮਿਹਨਤ ਤੇ ਜੁਨੂਨ ਦੇ ਆਧਾਰ 'ਤੇ ਉਹ ਹੋਮਲੈੱਸ ਵਰਲਡ ਕੱਪ 'ਚ ਭਾਰਤ ਦੇ ਕਪਤਾਨ ਬਣੇ।
Bollywood Tadka,Amitabh Bachchan photo, Amitabh Bachchan image, Amitabh Bachchan picture
ਨੰਦੀ ਅਨੁਸਾਰ ਨਾਗਰਾਜ ਮੰਜੁਲੇ ਨੇ ਅਖਿਲੇਸ਼ ਪਾਲ ਤੋਂ 4 ਲੱਖ ਰੁਪਏ 'ਚ ਅਧਿਕਾਰ ਖਰੀਦਣ ਦਾ ਦਾਅਵਾ ਕੀਤਾ ਸੀ ਪਰ ਉਹ ਇਸ ਦੇ ਡਾਕੂਮੈਂਟਸ ਨਹੀਂ ਦਿਖਾ ਰਹੇ ਹਨ। ਨੰਦੀ ਨੇ ਕਿਹਾ, ''ਅਖਿਲੇਸ਼ ਉਸ ਨੂੰ ਰਾਈਟਸ ਵੇਚਣ ਦੀ ਗੱਲ ਤੋਂ ਇਨਕਾਰ ਕਰ ਚੁੱਕਾ ਹੈ। ਉਹ ਡਾਕੂਮੈਂਟਸ ਨਾ ਦਿਖਾਉਣ ਦੀ ਸ਼ਰਤ 'ਤੇ ਸਮਝੌਤਾ ਕਰਨ ਲਈ ਲਾਚਾਰ ਕਰ ਰਿਹਾ ਹੈ।''
Bollywood Tadka,Amitabh Bachchan photo, Amitabh Bachchan image, Amitabh Bachchan pictureਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News