ਜਦੋਂ ਅਮਿਤਾਭ ਨੇ ਸ਼ੋਅ ''ਚ ਪੁੱਛਿਆ ਮਲਕੀਤ ਸਿੰਘ ਨੂੰ ਲੈ ਕੇ ਇਹ ਸਵਾਲ

10/19/2019 2:44:00 PM

ਜਲੰਧਰ (ਬਿਊਰੋ) — ਪੰਜਾਬੀ ਇੰਡਸਟਰੀ ਇਸ ਸਮੇਂ ਆਪਣੇ ਹਾਈ ਪੀਕ 'ਤੇ ਹੈ। ਪੰਜਾਬੀ ਕਲਾਕਾਰ ਹੁਣ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ 'ਚ ਵੀ ਧੱਕ ਪਾ ਰਹੇ ਹਨ, ਜੋ ਕਿ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ। ਪੰਜਾਬੀ ਕਲਾਕਾਰਾਂ ਦੇ ਜਿਥੇ ਗੀਤ ਹੁਣ ਬਾਲੀਵੁੱਡ 'ਚ ਗਾਏ ਜਾਂਦੇ ਹਨ ਜਾਂ ਉਸ ਦੇ ਰੀਮੇਕ ਕੀਤੇ ਜਾਂਦੇ ਹਨ, ਉਥੇ ਹੀ ਕਈ ਰਿਐਲਿਟੀ ਸ਼ੋਅਜ਼ 'ਚ ਪੰਜਾਬੀ ਕਲਾਕਾਰਾਂ ਦੀ ਐਂਟਰੀ ਵੀ ਹੋ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਦੇ ਨਾਂ ਟੀ. ਵੀ. ਕੁਇਜ਼ ਸ਼ੋਅਜ਼ 'ਚ ਵੀ ਲਏ ਜਾਂਦੇ ਹਨ। ਹਾਲ ਹੀ 'ਚ ਇਹ ਚੀਜ਼ ਦੇਖਣ ਨੂੰ ਮਿਲੀ 'ਕੌਨ ਬਣੇਗਾ ਕਰੋੜਪਤੀ' 'ਚ, ਜਿਥੇ ਅਮਿਤਾਭ ਬੱਚਨ ਦੇ ਇਸ ਸ਼ੋਅ 'ਚ ਪੰਜਾਬੀ ਗਾਇਕ ਮਲਕੀਤ ਸਿੰਘ, ਗੁਰਦਾਸ ਮਾਨ, ਮਨਕੀਰਤ ਔਲਖ ਤੇ ਜੈਜ਼ੀ ਬੀ ਨੂੰ ਦੇ ਨਾਂ ਆਪਸ਼ਨਜ਼ 'ਚ ਲੈ ਕੇ ਇਕ ਸਵਾਲ ਪੁੱਛਿਆ ਗਿਆ ਸੀ। ਅਮਿਤਾਭ ਨੇ ਮੁਕਾਬਲੇਬਾਜ਼ ਨੂੰ ਮਲਕੀਤ ਸਿੰਘ ਦੀ ਤਸਵੀਰ ਦਿਖਾ ਕੇ, ਉਨ੍ਹਾਂ ਕੋਲੋਂ ਇਸ ਗਾਇਕ ਦਾ ਨਾਂ ਪੁੱਛਿਆ, ਜਿਸ ਤੋਂ ਬਾਅਦ ਮੁਕਬਾਲੇਬਾਜ਼ ਥੋੜ੍ਹਾ ਸੋਚੀ ਪੈ ਜਾਂਦਾ ਹੈ ਪਰ ਉਹ ਬਿੱਗ ਬੀ ਦੇ ਇਸ ਸਵਾਲ ਦਾ ਜਵਾਬ ਸਹੀ ਹੀ ਦਿੰਦਾ ਹੈ।


ਦੱਸ ਦਈਏ ਕਿ 'ਕੌਨ ਬਣੇਗਾ ਕਰੋੜਪਤੀ' ਸ਼ੋਅ ਦੌਰਾਨ ਪੁੱਛੇ ਗਏ ਸਵਾਲ ਦੀ ਵੀਡੀਓ ਮਲਕੀਤ ਸਿੰਘ ਤੇ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਮਲਕੀਤ ਸਿੰਘ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ''ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਮਿਤਾਭ ਬੱਚਨ ਨੇ 'ਕੌਣ ਬਨੇਗਾ ਕਰੋੜਪਤੀ' 'ਚ ਮੈਨੂੰ ਲੈ ਕੇ ਸਵਾਲ ਪੁੱਛਿਆ ਹੈ।'' ਦੱਸਣਯੋਗ ਹੈ ਕਿ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਵੀ ਹਰਿਆਣਾ ਦੇ ਜੀ. ਕੇ. ਦੇ ਪੇਪਰ 'ਚ ਜ਼ਿਕਰ ਕੀਤਾ ਗਿਆ ਸੀ, ਜਿਸ ਦਾ ਸਕ੍ਰੀਨ ਸ਼ਾਟ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਨਾਲ ਸ਼ੇਅਰ ਕੀਤਾ ਸੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News