ਅਮਿਤਾਭ ਨਾਲ ਕ੍ਰਾਈਮ ਥ੍ਰਿਲਰ ਫਿਲਮ ''ਚ ਕੰਮ ਕਰੇਗੀ ਬਾਲੀਵੁੱਡ ਦੀ ਹੌਟ ਅਦਾਕਾਰਾ

4/3/2018 9:00:42 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਅਭਿਨੇਤਰੀ ਤਾਪਸੀ ਪੰਨੂੰ ਕ੍ਰਾਈਮ ਥ੍ਰਿਲਰ ਫਿਲਮ ਵਿਚ ਕੰਮ ਕਰਨ ਜਾ ਰਹੇ ਹਨ। ਸ਼ੁਜੀਤ ਸਰਕਾਰ ਦੀ ਫਿਲਮ ਪਿੰਕ ਦੇ ਬਾਅਦ ਅਮਿਤਾਭ ਬੱਚਨ ਅਤੇ ਤਾਪਸੀ ਪੰਨੂੰ ਇਕ ਵਾਰ ਫਿਰ ਇਕੱਠੇ ਕੰਮ ਕਰਨ ਲਈ ਤਿਆਰ ਹਨ।
PunjabKesari
ਇਸ ਫਿਲਮ ਦਾ ਨਿਰਦੇਸ਼ਨ ਸੁਜਾਏ ਘੋਸ਼ ਕਰਨਗੇ। ਨੈਸ਼ਨਲ ਐਵਾਰਡ ਜੇਤੂ ਫਿਲਮ 'ਪਿੰਕ' ਦੀ ਸ਼ੂਟਿੰਗ ਦੌਰਾਨ ਤਾਪਸੀ ਨੇ 13 ਪੇਜ ਦੇ ਸੀਨ ਨੂੰ ਇਕ ਹੀ ਟੇਕ ਵਿਚ ਪੂਰਾ ਕੀਤਾ ਸੀ, ਜਿਸ ਤੋਂ ਅਮਿਤਾਭ ਬਹੁਤ ਪ੍ਰਭਾਵਿਤ ਹੋਏ ਸਨ।
PunjabKesari
ਮੰਨਿਆ ਜਾ ਰਿਹਾ ਹੈ ਕਿ ਅਮਿਤਾਭ-ਤਾਪਸੀ ਦੀ ਜੋੜੀ ਨੂੰ ਸੁਨੀਰ ਖੇਤਰਪਾਲ ਪ੍ਰੋਡਿਊਸ ਕਰਨਗੇ ਤੇ ਇਸ ਦਾ ਟਾਈਟਲ ਬਦਲਿਆ ਵੀ ਜਾ ਸਕਦਾ ਹੈ। ਇਸ ਦੀ ਸ਼ੂਟਿੰਗ ਜੂਨ ਦੇ ਅੱਧ ਵਿਚ ਆਰੰਭ ਹੋ ਸਕਦੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News