ਅਮਿਤਾਭ ਬੱਚਨ ਨਾਲ ਕੰਮ ਕਰੇਗੀ ਬਾਲੀਵੁੱਡ ਦੀ ਬੋਲਡ ਅਦਾਕਾਰਾ

4/24/2018 9:42:40 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਉਰਵਸ਼ੀ ਰੁਟੇਲਾ ਮਹਾਨਾਇਕ ਅਮਿਤਾਭ ਬੱਚਨ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ। ਚਰਚਾ ਹੈ ਕਿ ਉਰਵਸ਼ੀ ਰੌਤੇਲਾ ਅੱਬਾਸ-ਮਸਤਾਨ ਦੀ ਇਕ ਫਿਲਮ 'ਚ ਕੰਮ ਕਰੇਗੀ। ਅੱਬਾਸ-ਮਸਤਾਨ ਇਕ ਸਸਪੈਂਸ ਥ੍ਰਿਲਰ ਫਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ, ਜਿਸ ਲਈ ਉਰਵਸ਼ੀ ਰੌਤੇਲਾ ਨੂੰ ਲੀਡ ਰੋਲ ਲਈ ਚੁਣ ਲਿਆ ਗਿਆ ਹੈ।
PunjabKesari
ਫਿਲਮ ਦੀ ਸ਼ੂਟਿੰਗ 20 ਜੂਨ ਤੋਂ ਸ਼ੁਰੂ ਹੋਵੇਗੀ। ਫਿਲਮ ਦਾ ਨਾਂ ਕੀ ਹੈ, ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ।
PunjabKesari
ਉਰਵਸ਼ੀ ਦੀ ਫਿਲਮ 'ਹੇਟ ਸਟੋਰੀ 4' ਹਾਲ ਹੀ 'ਚ ਰਿਲੀਜ਼ ਹੋਈ, ਜਿਸ 'ਚ ਉਸ ਦੇ ਕੰਮ ਦੀ ਕਾਫੀ ਸ਼ਲਾਘਾ ਕੀਤੀ ਗਈ।
PunjabKesari
ਖਬਰਾਂ ਆ ਰਹੀਆਂ ਹਨ ਕਿ ਹਾਰਦਿਕ ਹੁਣ ਐਲੀ ਅਵਰਾਮ ਨੂੰ ਛੱਡ ਬਾਲੀਵੁੱਡ ਦੀ ਬੋਲਡ ਅਤੇ ਖੂਬਸੂਰਤ ਅਦਾਕਾਰਾ ਕਹੀ ਜਾਣ ਵਾਲੀ ਉਰਵਸ਼ੀ ਰੌਤੇਲਾ ਨਾਲ ਸਮਾਂ ਬਿਤਾ ਰਹੇ ਹਨ।ਪਿਛਲੇ ਦਿਨੀਂ ਐਲੀ ਨੂੰ ਹਾਰਦਿਕ ਨਾਲ ਕਈ ਇਵੈਂਟਜ਼ 'ਚ ਇੱਕਠੇ ਦੇਖਿਆ ਗਿਆ ਸੀ।
PunjabKesari
ਐਲੀ, ਹਾਰਦਿਕ ਦੇ ਕਈ ਫੈਮਿਲੀ ਇਵੈਂਟਜ਼ 'ਚ ਵੀ ਦੇਖੀ ਜਾ ਚੁੱਕੀ ਹੈ ਪਰ ਇਸ ਲਵ ਸਟੋਰੀ 'ਚ ਹੁਣ ਟਵਿਸਟ ਆ ਗਿਆ ਹੈ।ਹਾਲ ਹੀ 'ਚ ਇਕ ਮਸ਼ਹੂਰ ਬਿਜ਼ਨੈੱਸਮੈਨ ਦੀ ਪਾਰਟੀ 'ਚ ਹਾਰਦਿਕ ਪੰਡਯਾ ਪੁੱਜੇ ਸਨ।
PunjabKesari
ਇਸੇ ਪਾਰਟੀ 'ਚ ਉਰਵਸ਼ੀ ਵੀ ਆਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ 'ਚ ਦੋਹਾਂ ਵਿਚਕਾਰ ਕਾਫੀ ਚੰਗੀ ਕੈਮਿਸਟਰੀ ਦੇਖਣ ਨੂੰ ਮਿਲੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News