ਕੋਰੋਨਾ ਵਾਇਰਸ ਤੋਂ ਡਰੇ ਅਮਿਤਾਭ, ਨਹੀਂ ਨਿਕਲਣਗੇ ਘਰ ਤੋਂ ਬਾਹਰ

3/17/2020 9:53:08 AM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਕਾਰਨ ਫਿਲਮਾਂ ਦੀ ਰਿਲੀਜ਼ ਡੇਟ ਟਲ ਰਹੀ ਹੈ। ਹੁਣ ਅਭਿਨੇਤਾ ਵੀ ਆਪਣੇ ਫੈਨਜ਼ ਤੇ ਲੋਕਾਂ ਨੂੰ ਮਿਲਣ ਤੋਂ ਦੂਰੀ ਬਣਾ ਰਹੇ ਹਨ। ਅਜਿਹੇ ‘ਚ ਅਮਿਤਾਭ ਬੱਚਨ ਨੇ ਐਤਵਾਰ ਨੂੰ ਆਪਣੇ ਫੈਨਜ਼ ਨੂੰ ਮਿਲਣ ਦੀ ਯੋਜਨਾ ਨੂੰ ਰੱਦ ਕਰ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਐਤਵਾਰ ਸ਼ਾਮ ਆਪਣੇ ਘਰ ‘ਜਲਸਾ‘ ਤੋਂ ਬਾਹਰ ਫੈਨਜ਼ ਨੂੰ ਮਿਲਣ ਨਹੀਂ ਆਉਣਗੇ। ਇਸ ਨਾਲ ਹੀ ਉਨ੍ਹਾਂ ਨੇ ਫੈਨਜ਼ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਨੂੰ ਵੀ ਕਿਹਾ ਹੈ।

ਅਮਿਤਾਭ ਨੇ ਟਵੀਟ ਕਰਕੇ ਲਿਖਿਆ, ‘‘ਮੇਰੇ ਪਿਆਰੇ ਤੇ ਸ਼ੁੱਭਚਿਤੰਕਾਂ ਨੂੰ ਇਕ ਬੇਨਤੀ ਹੈ। ਕ੍ਰਿਪਾ ਕਰਕੇ ਅੱਜ ਜਲਸਾ ਦੇ ਗੇਟ ‘ਤੇ ਨਾ ਆਉਣ। ਐਤਵਾਰ ਦੀ ਮੁਲਾਕਾਤ ਨਹੀਂ ਹੋਣ ਵਾਲੀ। ਸਾਵਧਾਨ ਰਹੋ ਤੇ ਸੁਰੱਖਿਅਤ ਰਹੋ।’’ ਉਨ੍ਹਾਂ ਨੇ ਅੱਗੇ ਇਸੇ ਟਵੀਟ ‘ਚ ਲਿਖਿਆ, ‘‘ਐਤਵਾਰ ਦਾ ਦਰਸ਼ਨ ਜਲਸਾ ‘ਤੇ ਰੱਦ ਹੈ। ਕ੍ਰਿਪਾ ਕਰਕੇ ਉੱਥੇ ਸ਼ਾਮ ਨੂੰ ਜਮ੍ਹਾ ਨਾ ਹੋਣ।’’ ਅਜਿਹਾ ਹੋਣ ‘ਤੇ ਲੋਕ ਇਕ ਥਾਂ ‘ਤੇ ਇਕੱਠੇ ਨਹੀਂ ਹੋਣਗੇ।
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਆਪਣੇ ਘਰ ‘ਤੇ ਹਰ ਐਤਵਾਰ ਨੂੰ ਸੰਡੇ ਦਰਸ਼ਨ ਦਿੰਦੇ ਹਨ। ਇਸ ਦਿਨ ਉਹ ਆਪਣੇ ਫੈਨਜ਼ ਨਾਲ ਮਿਲਦੇ ਹਨ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਦੀ ਸਿਹਤ ਖਰਾਬ ਹੋਈ ਸੀ ਉਦੋਂ ਵੀ ਉਨ੍ਹਾਂ ਨੇ ਐਤਵਾਰ ਦਰਸ਼ਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News