5 ਦਹਾਕਿਆਂ ਦਾ ‘ਮਹਾਨਾਇਕ’, ਸ਼ੁਰੂਆਤੀ ਕਰੀਅਰ ਦੌਰਾਨ ਆਈਆਂ ਸਨ ਮੁਸ਼ਕਲਾਂ

11/7/2019 1:26:09 PM

ਮੁੰਬਈ(ਬਿਊਰੋ)- ਬਾਲੀਵੁਡ ਦੇ ਮਹਾਨਾਇਕ ਅਖਵਾਉਣ ਵਾਲੇ ਅਮਿਤਾਭ ਬੱਚਨ ਨੂੰ ਅੱਜ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹੋਏ 50 ਸਾਲ ਪੂਰੇ ਹੋ ਗਏ ਹਨ। ਬਾਲੀਵੁੱਡ ਵਿਚ ਹਾਫ ਸੈਂਚੁਰੀ ਪੂਰੀ ਕਰਨ ਤੋਂ ਬਾਅਦ ਅੱਜ ਤੱਕ ਅਮਿਤਾਭ ਬੱਚਨ ਦਾ ਚਾਰਮ ਬਰਕਰਾਰ ਹੈ। ਅੱਜ ਵੀ ਉਹ ਵੱਡੇ ਪਰਦੇ ’ਤੇ ਦਿਸਦੇ ਹਨ ਤਾਂ ਉਨ੍ਹਾਂ ਅੱਗੇ ਵੱਡੇ ਤੋਂ ਵੱਡੇ ਸਟਾਰ ਫਿੱਕੇ ਪੈ ਜਾਂਦੇ ਹਨ। ਪਹਿਲੀ ਫਿਲਮ ਨਾਲ ਅਮਿਤਾਭ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਉਹ ਇੰਡਸਟਰੀ ਵਿਚ ਲੰਬੀ ਪਾਰੀ ਖੇਡਣ ਆਏ ਹਨ। ਹਾਲਾਂਕਿ, ਪਹਿਲੀ ਫਿਲਮ ਮਿਲਣਾ ਉਨ੍ਹਾਂ ਲਈ ਆਸਾਨ ਨਹੀਂ ਸੀ। ਉਨ੍ਹਾਂ ਦੀ ਪਹਿਲੀ ਫਿਲਮ ‘ਸਾਤ ਹਿੰਦੂਸਤਾਨੀ’ ਸੀ। ਆਪਣੇ ਸ਼ੁਰੂਆਤੀ ਕਰੀਅਰ ’ਚ ਅਮਿਤਾਭ ਬੱਚਨ ਨੂੰ ਕਈ ਮੁਸ਼ਕਲਾ ਦਾ ਸਾਹਮਣਾ ਕਰਿਨਾ ਪਿਆ ਸੀ ਪਰ ਹੋਲੀ-ਹੋਲੀ ਉਨ੍ਹਾਂ ਨੇ ਆਪਣੇ ਕਿਰਦਾਰ ਨਾਲ ਲੋਕਾਂ ਦੇ ਦਿਲਾਂ ’ਚ ਆਪਣੀ ਖਾਸ ਪਛਾਣ ਬਣਾ ਲਈ ਤੇ ਅੱਜ ਉਹ ਬਾਲੀਵੁੱਡ ਦੇ ਮਹਾਨਾਇਕ ਅਖਵਾਉਂਦੇ ਹਨ। ਇਕ ਇੰਟਰਵਿਊ ਦੌਰਾਨ ਅਮਿਤਾਭ ਦੀ ਸ਼ਖਸੀਅਤ ਬਣਾਉਣ ਵਾਲੇ ਪੰਜ ਵੱਡੇ ਨਿਰਦੇਸ਼ਕਾਂ ਨੇ ਉਨ੍ਹਾਂ ਦੇ ਪੰਜ ਦਹਾਕਿਆਂ ਦੀ ਯਾਤਰਾ ਬਾਰੇ ਆਪਣੇ ਸ਼ਬਦ ਬਿਆਨ ਕੀਤੇ ਹਨ। ਆਓ ਜਾਣਦੇ ਹਾਂ ਕਿ ਇੰਡਸਟਰੀ ਵਿਚ ਉਨ੍ਹਾਂ ਦੇ 50 ਸਾਲ ਕਿਵੇਂ ਦੇ ਰਹੇ।

ਪਹਿਲਾ ਦਹਾਕਾ 1970-79
ਰਮੇਸ਼ ਸਿੱਪੀ (ਫਿਲਮ ‘ਸ਼ੋਲੇ’ ਦੇ ਡਾਇਰੈਕਟਰ)-  ਗੱਲਬਾਤ ਦੌਰਾਨ ਰਮੇਸ਼ ਸਿੱਪੀ ਨੇ ਦੱਸਿਆ ਕਿ ਅਮਿਤਾਭ ਬੱਚਨ ਨੂੰ ਜੋ ਵੀ ਕਿਰਦਾਰ ਮਿਲਦੇ ਸਨ, ਉਹ ਉਨ੍ਹਾਂ ਨੂੰ ਆਪਣੀ ਅਦਾਕਾਰੀ ਨਾਲ ਉੱਚੇ ਸਕੇਲ ’ਤੇ ਲੈ ਜਾਂਦੇ ਸਨ। ‘ਆਨੰਦ’, ‘ਦੀਵਾਰ’, ‘ਸ਼ੋਲੇ’, ‘ਚੁੱਪਕੇ-ਚੁੱਪਕੇ’, ‘ਕਭੀ-ਕਭੀ’ ਤੋਂ ਲੈ ਕੇ ਨਾ ਜਾਣੇ ਕਿੰਨੀਆਂ ਹਿੱਟ ਫਿਲਮਾਂ ਇਸ ਦਹਾਕੇ ’ਚ ਉਨ੍ਹਾਂ ਨੇ ਆਪਣੇ ਨਾਂ ਕੀਤੀਆਂ। ਇਸ ਦਹਾਕੇ ’ਚ ਸ਼ੁਰੂ ’ਚ ‘ਜੰਜ਼ੀਰ’ ਤੋਂ ਪਹਿਲੇ ਤੱਕ ਤਾਂ ਉਨ੍ਹਾਂ ਦੇ ਬਾਰੇ ’ਚ ਕਿਹਾ ਜਾਣ ਲੱਗਾ ਸੀ ਕਿ ਪ੍ਰੋਡਿਊਸਰ ਦੇ ਪੈਸੇ ਖਰਾਬ ਹੋ ਜਾਣਗੇ ਪਰ ’ਜੰਜ਼ੀਰ’ ਤੋਂ ਬਾਅਦ ਜੋ ਉਨ੍ਹਾਂ ਨੇ ਰਫਤਾਰ ਫੜ੍ਹੀ ਮੇਕਰਸ ਨੇ ਸਭ ਤੋਂ ਜ਼ਿਆਦਾ ਪੈਸੇ ਉਨ੍ਹਾਂ ਦੇ ਚਲਦੇ ਹੀ ਕਮਾਏ।
PunjabKesari
ਦੂਜਾ ਦਹਾਕਾ 1980-89
ਟੀਨੂ ਆਨੰਦ(ਇਸ ਦਹਾਕੇ ’ਚ ‘ਕਾਲੀਆ’,‘ਸ਼ਹਿਨਸ਼ਾਹ’ ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਡਾਇਰੈਕਟਰ ਤੇ ਦੋਸਤ)- ਟੀਨੂ ਆਨੰਦ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਅਮਿਤਾਭ ਨਾਲ ਮਿਲਿਆ ਸੀ ਤਾਂ ਉਸ ਸਮੇਂ ਅਸੀਂ ਇਕੱਠੇ ‘ਸਾਤ ਹਿੰਦੂਸਤਾਨੀ’ ’ਚ ਕੰਮ ਕਰਨ ਵਾਲੇ ਸੀ। ਇਸ ’ਚ ਮੈਂ ਜੋ ਕਿਰਦਾਰ ਨਿਭਾਉਣ ਵਾਲਾ ਸੀ ਉਹੀ ਕਿਰਦਾਰ ਬਾਅਦ ਵਿਚ ਅਮਿਤਾਭ ਨੇ ਨਿਭਾਇਆ ਕਿਉਂਕਿ ਮੈਂ ਅਸਿਸਟੈਂਟ ਡਾਇਰੈਕਟਰ ਬਣਨਾ ਚਾਹੁੰਦਾ ਸੀ, ਇਸ ਕਾਰਨ ਮੈਂ ਉਹ ਰੋਲ ਛੱਡ ਦਿੱਤਾ। ਉਸ ਸਮੇਂ ਇਕ ਮਸ਼ਹੂਰ ਡਾਇਰੈਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਤੇਰੇ ਸਾਹਮਣੇ ਹੀਰੋਇਨ ਕੌਣ ਆਏਗੀ? ‘ਕੰਮ ਮੰਗਣ ਆਏ ਹੋ ਤਾਂ ਜਾ ਆਪਣੇ ਪੈਰ ਕੱਟ ਕੇ ਆ ਜਾਓ।’ ਅਮਿਤਾਭ ਨੇ ਇਨ੍ਹਾਂ ਹੀ ਕਿਹਾ ਕਿ ਮੈਂ ਇਨ੍ਹਾਂ ਦਾ ਇਨਾਂ ਮਨਪਸੰਦੀ ਬਣ ਜਾਵਾਂਗਾ ਕਿ ਇਹ ਮੇਰੇ ਬਿਨਾਂ ਕੋਈ ਫਿਲਮ ਹੀ ਨਹੀਂ ਬਣਾ ਸਕਣਗੇ। ਅਮਿਤਾਭ ਦਾ ਇਹੀ ਜਜ਼ਬਾ ਉਨ੍ਹਾਂ ਨੂੰ ਉਚਾਈ ਤੇ ਲੈ ਗਿਆ।
PunjabKesari
ਤੀਜਾ ਦਹਾਕਾ 1990-99
ਆਰਥਿਕ ਤੰਗੀਆਂ, ਪ੍ਰੇਸ਼ਾਨੀਆਂ ਅਤੇ ਬਹੁਤ ਸਾਰੀਆਂ ਫਲਾਪ ਫਿਲਮਾ, ਸਿੱਖਿਆ ਦੇਣ ਵਾਲਾ ਦਹਾਕਾ
ਕੇਸੀ ਬੋਕਾਡਿਆ (ਇਸ ਦਹਾਕੇ ਦੀ ਹਿੱਟ ‘ਆਜ ਕਾ ਅਰਜੁਨ’ ਅਤੇ ‘ਲਾਲ ਬਾਦਸ਼ਾਹ‘ ਦੇ ਡਾਇਰੈਕਟਰ)- ਗੱਲਬਾਤ ਦੌਰਾਨ ਕੇਸੀ ਬੋਕਾਡਿਆ ਨੇ ਕਿਹਾ ਕਿ 90 ਦੇ ਦੌਰ ’ਚ ਮੇਰਾ ਅਮਿਤਾਭ ਬੱਚਨ ਨਾਲ ਖਾਸ ਨਾਅਤਾ ਰਿਹਾ। ਮੈਂ ਇਕ ਵਾਰ ਉਨ੍ਹਾਂ ਨੂੰ ਸਾਡੇ ਸਮਾਜ ਦੇ ਵੱਡੇ ਸੰਤ ਰੂਪਚੰਦਰ ਮਹਾਰਾਜ ਨਾਲ ਮਿਲਾਉਣ ਲਈ ਲੈ ਗਿਆ। ਉਨ੍ਹਾਂ ਨੇ ਦੇਖਦੇ ਹੀ ਬੋਲਿਆ ਕਿ ਉਹ ਤਾਂ ਪਿੱਛਲੇ ਜਨਮ ਦਾ ਕਈ ਤਪੱਸਵੀ ਹੈ। ਉਨ੍ਹਾਂ ਦੀ ਗੱਲ ਸੁਣ ਕੇ ਬੱਚਨ ਸਾਹਿਬ ਬੋਲੇ, ਮਹਾਰਾਜ ਮੈਂ ਇਸ ਲਾਇਕ ਨਹੀਂ ਹਾਂ। ਉਹ ਛੋਟੇ ਤੋਂ ਛੋਟੇ ਆਦਮੀ ਨੂੰ ਵੀ ਉੱਚਾ ਦਰਜਾ ਦਿੰਦੇ ਹਨ। 
PunjabKesari
ਚੌਥਾ ਦਹਾਕਾ 2000-09
ਇਸੇ ਦਹਾਕੇ ਨਾਲ ਕੇਬੀਸੀ ਨਾਲ ਜ਼ਬਰਦਸਤ ਵਾਪਸੀ ਕੀਤੀ, ਨਵੀਂ ਪਛਾਣ ਦੇਣ ਵਾਲਾ ਦਹਾਕਾ
ਸਿਧਾਰਥ ਬਾਸੂ (ਆਪਣੀ ਕੰਪਨੀ ਬਿੱਗ ਸਿਨਰਜੀ ਦੇ ਤਹਿਤ ਅਮਿਤਾਭ ਨੂੰ ਲੈ ਕੇ ਕੇਬੀਸੀ ਲਾਂਚ ਕੀਤਾ)- ਇਸ ਸਦੀ ਦੀ ਸ਼ੁਰੂਆਤ ’ਚ ਬਿਗ ਸਿਨਰਜੀ ਨੂੰ ‘ਕੌਣ ਬਣੇਗਾ ਕਰੋੜਪਤੀ’ ਬਣਾਉਣ ਲਈ ਅਪਰੋਚ ਕੀਤਾ ਗਿਆ ਸੀ। ਉਸ ਸਮੇਂ ਚੈਨਲ ਦੇ ਦਿਮਾਗ ’ਚ ਹੋਸਟ ਲਈ ਸਿਰਫ ਦੋ ਹੀ ਨਾਮ ਆਏ ਸੀ। ਇਕ ਸੀ ਸਚਿਨ ਤੇਂਦੂਲਕਰ ਅਤੇ ਦੂਜਾ ਅਮਿਤਾਭ ਬੱਚਨ। ਅਮਿਤਾਭ ਜੀ ਨੇ ਇਸ ਸ਼ੋਅ ਲਈ ਹਾਮੀ ਭਰ ਦਿੱਤੀ। ਸ਼ੋਅ ਦੇ ਸ਼ੁਰੂ ਹੋਣ ਦੇ 3 ਮਹੀਨੇ ਪਹਿਲਾਂ ਤੋਂ ਹੀ ਅਮਿਤਾਭ ਜੀ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ। ਉਹ ਹਰ ਦਿਨ ਸੈੱਟ ’ਤੇ ਆਉਂਦੇ ਤੇ ਕਾਫੀ ਰਿਹਰਸਲ ਕਰਦੇ। ਉਹ ਇਕ ਪਰਫੈਕਟ ਐਕਟਰ ਹਨ ਅਤੇ ਉਨ੍ਹਾਂ ਨੂੰ ਹਰ ਚੀਜ਼ ਠੀਕ ਕਰਨ ਦੀ ਆਦਤ ਹੈ।
PunjabKesari
 ਪੰਜਵਾਂ ਦਹਾਕਾ 2010-19
ਸ਼ੂਜਿਤ ਸਿਰਕਾਰ( ਇਕ ਬਜ਼ੁਰਗ ਐਕਟਰ ਦੇ ਰੂਮ ’ਚ ਅਮਿਤਾਭ ਦਾ ਨਵਾਂ ਰੂਪ ਦਿਖਾਉਣ ਵਾਲੇ ਡਾਇਰੈਕਟ)
ਡਾਇਰੈਕਟਰ ਸ਼ੂਜਿਤ ਸਿਰਕਾਰ ਨੇ ਕਿਹਾ ਕਿ ਬੱਚਨ ਸਾਹਿਬ 50 ਸਾਲਾਂ ਤੋਂ ਸਟਾਰ ਬਣੇ ਹੋਏ ਹਨ ਅਤੇ ਹੁਣ ਵੀ ਸਟਾਰ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਹ ਹਮੇਸ਼ਾ ਖੁਦ ਨੂੰ ਚੈਲੇਂਜ ਕਰਦੇ ਹਨ। ਉਨ੍ਹਾਂ ’ਚ ਇਕ ਤਰ੍ਹਾਂ ਦੀ ਮਾਸੂਮੀਅਤ ਹੈ। ‘ਪੀਕੂ’ ’ਚ ਉਹ ਜਿਸ ਕਿਰਦਾਰ ’ਚ ਸੀ, ਉਹੋ ਜਿਹੇ ਬਜ਼ੁਰਗ ਮੇਰੇ ਪਰਿਵਾਰ ਵਿਚ ਬਹੁਤ ਰਹਿ ਚੁੱਕੇ ਹਨ। ਖੁਦ ਅਮਿਤਾਭ ਸਰ ਵੀ ਬੰਗਾਲ ’ਚ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਕਿਰਦਾਰ ਦਾ ਸੁਰ ਪਤਾ ਸੀ। ਜ਼ਿਆਦਾਤਰ ਵੱਡੇ ਸਟਾਰ ਆਪਣੇ ਕਿਰਦਾਰ ਦੀ ਇਮੇਜ ਦੇ ਕੈਦੀ ਹੋ ਕੇ ਰਹਿ ਜਾਂਦੇ ਹਨ। ਬੱਚਨ ਜੀ ਨਾ ਕਦੇ ਖੁਦ ਨੂੰ ਕੈਦੀ ਨਹੀਂ ਹੋਣ ਦਿੱਤਾ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News