ਹੜ੍ਹ ਪੀੜਤਾਂ ਦੀ ਮਦਦ ਲਈ ਬਿਹਾਰ ਦੇ ਮੁੱਖ ਮੰਤਰੀ ਨੂੰ ਅਮਿਤਾਭ ਨੇ ਭੇਜੀ ਵੱਡੀ ਰਕਮ

10/10/2019 9:09:18 AM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਬਿਹਾਰ ਦੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਬਿੱਗ ਬੀ ਨੇ ਮੁੱਖ ਮੰਤਰੀ ਰਾਹਤ ਕੋਸ਼ 'ਚ 51 ਲੱਖ ਰੁਪਏ ਦਿੱਤੇ ਹਨ। ਉਨ੍ਹਾਂ ਇਹ ਸਹਾਇਤਾ ਰਾਸ਼ੀ ਆਪਣੇ ਨੁਮਾਇੰਦੇ ਵਿਜੇ ਨਾਥ ਮਿਸ਼ਰ ਰਾਹੀਂ ਭੇਜੀ, ਜੋ ਉਸ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੂੰ ਸੌਂਪ ਦਿੱਤੀ। ਅਮਿਤਾਭ ਬੱਚਨ ਨੇ ਇਸ ਰਕਮ ਦੇ ਨਾਲ-ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਇਕ ਪੱਤਰ ਵੀ ਲਿਖਿਆ ਹੈ। ਉਨ੍ਹਾਂ ਆਪਣੇ ਪੱਤਰ 'ਚ ਲਿਖਿਆ ਕਿ ਇਹ ਕੁਦਰਤੀ ਆਫਤ ਹੈ, ਉਹ ਆਪਣੀ ਵਲੋਂ ਮਦਦ ਕਰ ਰਹੇ ਹਨ।

ਦੱਸਣਯੋਗ ਹੈ ਕਿ ਬਿਹਾਰ 'ਚ ਭਾਰੀ ਬਾਰਸ਼ ਕਾਰਨ ਰਾਜਧਾਨੀ ਪਟਨਾ ਸਮੇਤ ਕਈ ਜ਼ਿਲ੍ਹਿਆਂ 'ਚ ਹੜ੍ਹ ਵਰਗੇ ਹਾਲਾਤ ਹਨ। ਇਕ ਹਫਤੇ ਤੋਂ ਵੱਧ ਸਮੇਂ ਤੋਂ ਪਟਨਾ ਦੇ ਕਈ ਖੇਤਰ ਪਾਣੀ ਨਾਲ ਭਰੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰ 'ਚ ਅਮਿਤਾਭ ਨੇ ਆਪਣੇ ਹੱਥ ਨਾਲ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਆਪਣੇ ਟੀ. ਵੀ. ਸ਼ੋਅ 'ਕੌਨ ਬਨੇਗਾ ਕਰੋੜਪਤੀ' 'ਚ ਵੀ ਇਸ ਯੋਗਦਾਨ ਨੂੰ ਪ੍ਰਚਾਰ ਰਾਹੀਂ ਅੱਗੇ ਵਧਾਇਆ ਹੈ। ਦੱਸ ਦੇਈਏ ਕਿ ਅਮਿਤਾਭ ਬੱਚਨ ਨੇ ਇਸ ਤੋਂ ਪਹਿਲਾਂ ਬਿਹਾਰ ਦੇ 2100 ਕਿਸਾਨਾਂ ਦਾ ਕਰਜ਼ਾ ਅਦਾ ਕੀਤਾ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਬਲਾਗ ਰਾਹੀਂ ਦਿੱਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News