ਬਲਦੀ ਚਿਖਾ ਦੇ ਸਾਹਮਣੇ ਬੈਠੇ ਰਹੇ ਅਮਿਤਾਭ, ਵੀਰੂ ਦੇਵਗਨ ਦੀ ਮੌਤ ਨਾਲ ਲੱਗਾ ਡੂੰਘਾ ਸਦਮਾ

5/30/2019 2:49:23 PM

ਮੁੰਬਈ(ਬਿਊਰੋ)— ਅਜੇ ਦੇਵਗਨ ਦੇ ਪਿਤਾ ਅਤੇ ਐਕਸ਼ਨ ਕੋਰੀਓਗਰਾਫਰ ਵੀਰੂ ਦੇਵਗਨ ਦਾ ਦਿਹਾਂਤ ਹੋ ਗਿਆ ਹੈ। ਅਜੇ ਦੇਵਗਨ ਦੇ ਪਿਤਾ ਦੇ ਅੰਤਮ ਸੰਸਕਾਰ 'ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਟਵਿੰਕਲ ਖੰਨਾ, ਸੰਜੈ ਦੱਤ, ਸਨੀ ਦਿਓਲ, ਬਾਬੀ ਦਿਓਲ, ਐਸ਼ਵਰਿਆ ਰਾਏ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ ਸਨ। ਵੀਰੂ ਦੇਵਗਨ ਦੀ ਮੌਤ ਤੋਂ ਬਾਅਦ ਤੋਂ ਇੰਡਸਟਰੀ ਹੁਣ ਤੱਕ ਸਦਮੇ 'ਚ ਹੈ। ਅਮਿਤਾਭ ਬੱਚਨ ਉਨ੍ਹਾਂ ਲੋਕਾਂ 'ਚੋਂ ਹਨ ਜੋ ਵੀਰੂ ਦੇਵਗਨ ਨਾਲ ਕਾਫੀ ਅਟੈਚ ਸਨ। ਵੀਰੂ ਦੇਵਗਨ ਦੇ ਜਾਣ ਨਾਲ ਅਮਿਤਾਭ ਬੱਚਨ ਨੂੰ ਬਹੁਤ ਝਟਕਾ ਲੱਗਾ ਹੈ। ਬਿੱਗ ਬੀ ਨੇ ਸੋਸ਼ਲ ਮੀਡੀਆ 'ਤੇ ਇਕ ਬੇਹੱਦ ਭਾਵੁਕ ਨੋਟ ਲਿਖ ਕੇ ਇਸ ਗੱਲ ਨੂੰ ਜ਼ਾਹਿਰ ਕੀਤਾ ਹੈ।
PunjabKesari
ਅਮਿਤਾਭ ਬੱਚਨ ਨੇ ਲਿਖਿਆ,''ਬਲਦੀ ਚਿਖਾ ਦੇ ਸਾਹਮਣੇ ਬੈਠਣਾ। ਰਾਖ ਨੂੰ ਨਾਲ ਲੈ ਜਾਣ ਲਈ ਇੰਤਜ਼ਾਰ ਕਰਨਾ। ਆਪਣੇ ਕਰੀਬੀ ਨੂੰ ਜਾਂਦੇ ਦੇਖਣਾ। ਬਾਬੂ ਜੀ, ਮਾਂ ਜੀ ਫਿਰ ਇਕ ਨਵੇਂ ਦਿਨ ਦੀ ਸ਼ੁਰੂਆਤ ਅਤੇ ਨਵਾਂ ਕੰਮ...। ਮੈਂ ਪਹਿਲੀ ਵਾਰ ਉਨ੍ਹਾਂ ਨੂੰ (ਵੀਰੂ ਦੇਵਗਨ) ਰਾਜਸਥਾਨ ਦੇ ਇਕ ਛੋਟੇ ਜਿਹੇ ਪਿੰਡ ਪੋਸ਼ੀਨਾ 'ਚ ਮਿਲਿਆ ਸੀ। ਮੇਰੀ ਫਿਲਮ 'ਰੇਸ਼ਮਾ' ਅਤੇ 'ਸ਼ੇਰਾ' ਦੀ ਸ਼ੂਟਿੰਗ ਸੀ। ਜਦੋਂ ਖੰਨਾ ਸਾਹਿਬ (ਵੀਰੂ ਦੇਵਗਨ) ਡਮੀ ਨਾਲ ਐਕਸ਼ਨ ਸੀਨ ਦੀ ਰਿਹਰਸਲ ਕਰ ਰਹੇ ਸਨ। ਸੀਨ ਲਈ ਸੁਨੀਲ ਦੱਤ ਸਾਹਿਬ ਲੀਡ ਹੀਰੋ ਸਨ। ਮੈਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ ਕਿਵੇਂ ਰੇਤ 'ਚ ਸ਼ੂਟਿੰਗ ਕਰਦੇ ਸਮੇਂ ਖੰਨਾ ਸਾਹਿਬ ਦਰਦ 'ਚ ਸਨ। ਫਿਰ ਵੀ ਉਹ ਪੂਰੇ ਪਰਫੈਕਸ਼ਨ ਨਾਲ ਸੀਨ ਕਰ ਰਹੇ ਸਨ। ਫਿਰ ਇਕ ਦਿਨ ਅਸੀਂ ਉਨ੍ਹਾਂ ਨੂੰ ਖੋਹ ਦਿੱਤਾ। ਉਹ ਸ਼ਾਨਦਾਰ ਐਕਸ਼ਨ ਡਾਇਰੈਕਟਰ ਸਨ। ਜਿਨ੍ਹਾਂ ਨੇ ਐਕਸ਼ਨ 'ਚ ਨਵੇਂ ਇਨੋਵੇਸ਼ਨ ਕੀਤੇ ਅਤੇ ਉਸ ਨੂੰ ਪਰਫੈਕਸ਼ਨ ਨਾਲ ਪੂਰਾ ਕੀਤਾ।''
PunjabKesari
ਬਿੱਗ ਬੀ ਅੱਗੇ ਲਿਖਦੇ ਹਨ,''ਵੀਰੂ ਦੇਵਗਨ ਨੇ ਸਟੰਟਮੈਨ ਲਈ ਨੌਕਰੀ ਦੇ ਰਸਤੇ ਖੋਲ੍ਹੇ। ਕਿੰਨੇ ਸਟੰਟਮੈਨ ਹਨ ਜੋ ਅੱਜ ਡਾਇਰੈਕਟਰ, ਪ੍ਰੋਡਿਊਸਰ ਬਣ ਗਏ। ਵੀਰੂ ਜੀ ਖੁਦ ਪ੍ਰੋਡਿਊਸਰ ਡਾਇਰੇਕਟਰ ਬਣੇ। ਵੀਰੂ ਜੀ ਦਾ ਫਾਇਨ ਟੈਲੇਂਟ ਅਜੇ ਦੇਵਗਨ ਹਨ। ਉਥੇ ਹੀ ਉਨ੍ਹਾਂ ਨੇ ਮੇਰੀ ਵੀ ਕਈ ਫਿਲਮਾਂ ਦੇ ਐਕਸ਼ਨ ਸੀਨ ਕੀਤੇ ਹਨ। ਵੀਰੂ ਪੰਜਾਬ ਤੋਂ ਸਨ ਅਤੇ ਸੈੱਟ 'ਤੇ ਉਹ ਮੇਰਾ ਵੈੱਲਕਮ ਵੀ ਉਸੇ ਅੰਦਾਜ਼ 'ਚ ਕਰਦੇ ਸਨ। ਉਨ੍ਹਾਂ ਦੀ ਮੌਤ ਇਕ ਸਦਮੇ ਦੀ ਤਰ੍ਹਾਂ ਹੈ। ਜਦੋਂ ਇਹ ਖਬਰ ਮਿਲੀ ਮੈਂ 'ਚਿਹਰੇ' ਦੀ ਸ਼ੂਟਿੰਗ ਕਰ ਰਿਹਾ ਸੀ। ਮੈਂ ਕੰਮ ਰੋਕ ਕੇ, ਪੂਰੀ ਟੀਮ ਨਾਲ 2 ਮਿੰਟ ਦਾ ਮੌਨ ਰੱਖਿਆ। ਕੰਮ ਖਤਮ ਕਰਕੇ ਅੰਤਮ ਸੰਸਕਾਰ 'ਚ ਗਿਆ। ਉੱਥੇ ਜਾ ਕੇ ਉਨ੍ਹਾਂ ਨਾਲ ਜੁੜੀਆਂ ਸਾਰੀਆਂ ਗੱਲਾਂ ਦਿਮਾਗ 'ਚ ਘੁੱਮਣ ਲੱਗੀਆਂ।  ਸਮਾਂ ਕਦੋਂ ਨਿਕਲ ਜਾਂਦਾ ਹੈ ਜੋ ਕਦੇ ਵਾਪਸ ਨਹੀਂ ਆਉਂਦਾ। ਬਸ ਰਹਿ ਜਾਂਦੀਆਂ ਹਨ ਯਾਦਾਂ...।''
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News