ਅਮਿਤਾਭ ਦਾ ਖੁਲਾਸਾ, ਕਪਿਲ ਤੋਂ ਦੋ ਗੁਣਾ ਘੱਟ ਮਿਲਦੀ ਸੀ ਤਨਖਾਹ

8/21/2019 4:50:51 PM

ਮੁੰਬਈ (ਬਿਊਰੋ) : ਫੈਨਜ਼ ਅਕਸਰ ਅਜਿਹਾ ਸੋਚਦੇ ਹਨ ਕਿ ਕਿਸੇ ਵੀ ਸ਼ੋਅ 'ਚ ਆਉਣ ਲਈ ਤੇ ਕੁਝ ਦੇਰ ਸਕ੍ਰੀਨ ਸ਼ੇਅਰ ਕਰਨ ਲਈ, ਫਿਲਮਾਂ 'ਚ ਐਕਟਿੰਗ ਕਰਨ ਲਈ ਸਿਤਾਰਿਆਂ ਨੂੰ ਕਿੰਨਾ ਪੈਸਾ ਮਿਲਦਾ ਹੈ। ਅਜਿਹੇ ਹੀ ਮਾਮਲੇ ਨੂੰ ਲੈ ਕੇ ਹਾਲ ਹੀ 'ਚ ਮੈਗਾਸਟਾਰ ਅਮਿਤਾਭ ਬੱਚਨ ਤੇ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੀ ਪਹਿਲੀ ਤਨਖਾਹ ਦਾ ਖੁਲਾਸਾ ਕੀਤਾ ਹੈ। ਬਿੱਗ ਬੀ ਨੇ 'ਕੌਨ ਬਨੇਗਾ ਕਰੋੜਪਤੀ' ਦੇ 11ਵੇਂ ਸੀਜ਼ਨ ਦੇ ਪ੍ਰੀਮੀਅਰ ਐਪੀਸੋਡ 'ਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਪਹਿਲੀ ਤਨਖਾਹ ਤਕਰੀਬਨ 500 ਰੁਪਏ ਸੀ। ਉਨ੍ਹਾਂ ਨੇ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਬਾਰੇ ਵੀ ਗੱਲ ਕੀਤੀ। ਅਮਿਤਾਭ ਬੱਚਨ ਨੇ ਕਿਹਾ ਕਿ ਉਹ ਕੋਲਕਾਤਾ 'ਚ 7 ਤੋਂ 8 ਸਾਲ ਤੱਕ ਰਹੇ ਕਿਉਂਕਿ ਉਨ੍ਹਾਂ ਦੀ ਪਹਿਲੀ ਨੌਕਰੀ ਕਿਸੇ ਕੰਪਨੀ 'ਚ ਇਕ ਐਗਜ਼ੀਕਿਊਟਿਵ ਦੇ ਤੌਰ 'ਤੇ ਲੱਗੀ ਸੀ, ਜਿੱਥੇ ਉਹ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਮੁੰਬਈ ਆ ਗਏ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਤੇ ਅਰਚਨਾ ਪੂਰਨ ਵੀ ਆਪਣੀ ਪਹਿਲੀ ਤਨਖਾਹ ਬਾਰੇ ਖੁਲਾਸਾ ਕਰ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ 'ਦਿ ਕਪਿਲ ਸ਼ਰਮਾ ਸ਼ੋਅ' ਦੇ ਇਕ ਐਪੀਸੋਡ 'ਚ ਕਪਿਲ ਨੇ ਆਪਣੀ ਤਨਖਾਹ ਦਾ ਖੁਲਾਸਾ ਕੀਤਾ ਸੀ, ਜੋ ਸਿਰਫ 1500 ਰੁਪਏ ਸੀ। ਕਪਿਲ ਨੂੰ ਇਹ ਤਨਖਾਹ ਇਕ ਕੱਪੜਾ ਪ੍ਰਿਟਿੰਗ ਫੈਕਟਰੀ 'ਚ ਕੰਮ ਕਰਨ ਦੌਰਾਨ ਮਿਲਦੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News