ਅਮਿਤਾਭ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਚੈੱਕ

6/15/2019 12:06:33 PM

ਮੁੰਬਈ(ਬਿਊਰੋ)— ਬਿਹਾਰ ਦੇ 2100 ਕਿਸਾਨਾਂ ਦਾ ਕਰਜ਼ ਚੁਕਾਉਣ ਤੋਂ ਬਾਅਦ ਅਮਿਤਾਭ ਬੱਚਨ ਨੇ ਆਪਣਾ ਇਕ ਹੋਰ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਨੇ ਆਪਣੇ ਮੁੰਬਈ ਨਿਵਾਸ ਘਰ 'ਤੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਦੇ ਹੋਏ ਚੈੱਕ ਦਿੱਤੇ। ਇਸ ਦੌਰਾਨ ਉਨ੍ਹਾਂ ਨਾਲ ਅਭਿਸ਼ੇਕ ਬੱਚਨ ਅਤੇ ਧੀ ਸ਼ਵੇਤਾ ਨੰਦਾ ਵੀ ਮੌਜ਼ੂਦ ਸਨ।

 

ਇਸ ਵਾਅਦੇ ਨੂੰ ਪੂਰਾ ਕਰਨ ਦੀ ਜਾਣਕਾਰੀ ਅਮਿਤਾਭ ਨੇ ਆਪਣੇ ਬਲਾਗ ਰਾਹੀਂ ਦਿੱਤੀ, ਜਿਸ 'ਚ ਉਨ੍ਹਾਂ ਨੇ ਇਸ ਦੌਰਾਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਤਸਵੀਰਾਂ 'ਚ ਅਮਿਤਾਭ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਭਾਵੁਕ ਹੁੰਦੇ ਵੀ ਦਿਖਾਈ ਦਿੱਤੇ।
PunjabKesari
ਅਮਿਤਾਭ ਬੱਚਨ ਨੇ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਮੁੰਬਈ ਬੁਲਾਇਆ ਅਤੇ ਪੁਲਸ ਦੇ ਅਧਿਕਾਰੀਆਂ ਦੀ ਹਾਜ਼ਰੀ 'ਚ ਉਨ੍ਹਾਂ ਨੂੰ 5-5 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ।
PunjabKesari
ਬਲਾਗ 'ਚ ਅਮਿਤਾਭ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਹੀਦਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਪਤੇ ਦੇ ਬਾਰੇ 'ਚ ਜਾਣਕਾਰੀ ਪਤਾ ਕਰਨ 'ਚ ਸਮਾਂ ਲੱਗ ਗਿਆ ਪਰ ਅੰਤ 'ਚ ਉਨ੍ਹਾਂ ਦੀ ਕੋਸ਼ਿਸ਼ ਸਫਲ ਰਹੀ।
PunjabKesari
ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਕਰਨਾ ਚਾਹੁੰਦੇ ਸਨ ਅਤੇ ਉਹ ਅਜਿਹਾ ਕਰਨ 'ਚ ਸਫਲ ਹੋਏ। ਇਸ ਨੂੰ ਲੈ ਕੇ ਅਮਿਤਾਭ ਨੇ ਆਪਣੇ ਟਵਿਟਰ 'ਤੇ ਕਵਿਤਾ ਦੇ ਰੂਪ 'ਚ ਭਾਵਨਾਵਾਂ ਪੇਸ਼ ਕੀਤੀਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News