ਗੰਭੀਰ ਬੀਮਾਰੀ ਕਾਰਨ ਅਮਿਤਾਭ ਬੱਚਨ ਦਾ 75 ਫੀਸਦੀ ਲੀਵਰ ਹੋ ਚੁੱਕਾ ਹੈ ਖਰਾਬ

10/11/2019 10:29:40 AM

ਮੁੰਬਈ(ਬਿਊਰੋ)- ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਜਨਮਦਿਨ ਹੈ। 77 ਸਾਲ ਦੇ ਅਮਿਤਾਭ ਅੱਜ ਵੀ ਕਿਸੇ ਫਿੱਟ ਹੀਰੋ ਦੀ ਤਰ੍ਹਾਂ ਕੰਮ ਕਰਦੇ ਹੋਏ ਨਜ਼ਰ ਆਉਂਦੇ ਹਨ ਪਰ ਬਹੁਤ ਹੀ ਘੱਟ ਲੋਕ ਇਸ ਗੱਲ ਨੂੰ ਜਾਣਦੇ ਹਨ ਕਿ ਅਮਿਤਾਭ ਦਾ ਲੀਵਰ 75 ਫੀਸਦੀ ਹਿੱਸਾ ਖਰਾਬ ਹੋ ਚੁੱਕਿਆ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਕੀਤਾ ਸੀ।
PunjabKesari
ਅਮਿਤਾਭ ਬੱਚਨ ਨੇ ਇਹ ਬਿਆਨ ਇਕ ਨਿੱਜ਼ੀ ਟੀ. ਵੀ. ਚੈਨਲ ਦੇ ਪ੍ਰੋਗਰਾਮ ’ਚ ਦਿੱਤਾ ਸੀ। ਇਸ ਦੌਰਾਨ ਬਿੱਗ ਬੀ ਨੇ ਕਿਹਾ,‘‘ਮੈਨੂੰ ਇਹ ਕਹਿੰਦੇ ਹੋਏ ਬੁਰਾ ਨਹੀਂ ਲੱਗਦਾ ਕਿ ਮੈਂ ਟਿਊਬਰਕਲੋਸਿਸ (ਟੀ.ਬੀ.) ਅਤੇ ਹੇਪੇਟਾਈਟਿਸ ਬੀ ਨਾਲ ਪੀੜਤ ਹਾਂ। ਮੇਰੇ ਲੀਵਰ ਦਾ 75 ਫੀਸਦੀ ਹਿੱਸਾ ਖਰਾਬ ਹੈ ਅਤੇ ਮੈਂ 25 ਫੀਸਦੀ ਲੀਵਰ ਦੇ ਸਹਾਰੇ ਜੀਅ ਰਿਹਾ ਹਾਂ।’’
PunjabKesari
ਬਿੱਗ ਬੀ ਨੇ ਅੱਗੇ ਕਿਹਾ,‘‘ਟੀ. ਬੀ. ਵਰਗੀਆਂ ਬੀਮਾਰੀਆਂ ਦਾ ਇਲਾਜ ਹੁੰਦਾ ਹੈ। ਮੈਨੂੰ 8 ਸਾਲ ਤੱਕ ਨਹੀਂ ਪਤਾ ਸੀ ਕਿ ਮੈਂ ਟੀ. ਬੀ. ਨਾਲ ਪੀੜਤ ਹਾਂ। ਜੋ ਮੇਰੇ ਨਾਲ ਹੋਇਆ, ਉਹ ਕਿਸੇ ਨਾਲ ਨਾ ਹੋਵੇ। ਜੇਕਰ ਤੁਸੀਂ ਜਾਂਚ ਕਰਾਉਣ ਲਈ ਤਿਆਰ ਨਹੀਂ ਹੋ ਤਾਂ ਤੁਹਾਨੂੰ ਕੁਝ ਵੀ ਪਤਾ ਨਹੀਂ ਚੱਲੇਗਾ ਅਤੇ ਨਾ ਹੀ ਇਸ ਦਾ ਇਲਾਜ ਹੋ ਸਕੇਗਾ।’’
PunjabKesari
ਦੱਸ ਦੇਈਏ ਕਿ ‘ਕੂਲੀ’ ਫਿਲਮ ਵਿਚ ਇਕ ਸੀਨ ਦੌਰਾਨ ਬਿੱਗ ਬੀ ਨੂੰ ਸੱਟ ਲੱਗ ਗਈ ਸੀ। 37 ਸਾਲ ਪਹਿਲਾਂ ਸੈੱਟ ’ਤੇ ਫਾਇਟ ਸੀਨ ਦੌਰਾਨ ਵਿਲੇਨ ਦਾ ਮੁੱਕਾ ਬਿੱਗ ਬੀ ਦੇ ਪੇਟ ’ਚ ਜ਼ੋਰ ਨਾਲ ਲੱਗਾ ਅਤੇ ਉਹ ਸਟੀਲ ਦੀ ਇਕ ਮੇਜ ਨਾਲ ਜਾ ਟਕਰਾਏ। ਇਸ ਨਾਲ ਉਨ੍ਹਾਂ ਦੇ ਪੇਟ ਵਿਚ ਡੂੰਘੀ ਸੱਟ ਆਈ ਸੀ। ਸੱਟ ਬੇਹੱਦ ਡੂੰਘੀ ਸੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਿਤਾਭ ਬੱਚਨ ਦੀ ਜ਼ਿੰਦਗੀ ’ਤੇ ਬਣ ਆਈ ਸੀ।
PunjabKesari
ਅਮਿਤਾਭ ਬੱਚਨ ਦੀ ਜਾਣ ਤਾਂ ਬੱਚ ਗਈ ਪਰ ਇਸ ਹਾਦਸੇ ਨੇ ਐਕਟਰ ਪੂਨੀਤ ਇਸੱਰ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਅਸਲੀ ਵਿਲੇਨ ਬਣਾ ਦਿੱਤਾ। ਦਰਅਸਲ, ‘ਕੂਲੀ’ ’ਚ ਪੂਨੀਤ ਇੱਸਰ ਵਿਲੇਨ ਦੇ ਕਿਰਦਾਰ ’ਚ ਸਨ ਅਤੇ ਉਹ ਫਾਇਟ ਸੀਨ ਅਮਿਤਾਭ ਅਤੇ ਪੂਨੀਤ ਵਿਚਕਾਰ ਦਾ ਸੀ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News