ਮਰਾਠੀ ਫਿਲਮ ’ਚ ਕੰਮ ਕਰਨਗੇ ਬਿੱਗ ਬੀ

9/8/2019 3:33:31 PM

ਮੁੰਬਈ(ਬਿਊਰੋ)- ਬਾਲੀਵੁੱਡ ਦਾ ਮਹਾਨਾਇਕ ਬਿੱਗ ਬੀ ਅਮਿਤਾਭ ਬੱਚਨ ਮਰਾਠੀ ਫਿਲਮਾਂ ’ਚ ਕੰਮ ਕਰਨ ਜਾ ਰਹੇ ਹਨ। ਅਮਿਤਾਭ ਹਮੇਸ਼ਾ ਆਪਣੇ ਕਿਰਦਾਰਾਂ ਨਾਲ ਪ੍ਰਯੋਗ ਕਰਦੇ ਆਏ ਹਨ। ਫਿਲਮ ਇੰਡਸਟਰੀ ’ਚ 5 ਦਹਾਕੇ ਬਿਤਾਉਣ ਤੋਂ ਬਾਅਦ ਵੀ ਉਹ ਅਕਸਰ ਫਿਲਮਾਂ ’ਚ ਨਵਾਂ ਕਿਰਦਾਰ ਲੈ ਕੇ ਆਉਂਦੇ ਹਨ। ਅਮਿਤਾਭ ਸਾਊਥ ਦੀ ਫਿਲਮ ‘ਸਈ ਰਾ ਨਰਸਿਮਹਾ ਰੈੱਡੀ’ ’ਚ ਦਮਦਾਰ ਕਿਰਦਾਰ ਨਿਭਾਉਣ ਵਾਲੇ ਹਨ। ਉਥੇ ਹੀ ਹੁਣ ਉਸ ਨੂੰ ਲੈ ਕੇ ਇਕ ਹੋਰ ਵਡੀ ਖਬਰ ਸਾਹਮਣੇ ਆਈ ਹੈ।
PunjabKesari
ਅਮਿਤਾਭ ਮਰਾਠੀ ਫਿਲਮ ’ਚ ਕੰਮ ਕਰਨ ਜਾ ਰਹੇ ਹਨ। ਹਾਲ ਹੀ ’ਚ ਇਸ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਫਿਲਮ ਦਾ ਨਾਂ ‘ਏਬੀ ਅਣੀ ਸੀਡੀ’ ਹੈ। ਇਸ ਫਿਲਮ ’ਚ ਅਮਿਤਾਭ ਯਾਦਗਾਰ ਗੈਸਟ ਰੋਲ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ’ਚ ਲੀਡ ਰੋਲ ਮਰਾਠੀ ਸਟਾਰ ਵਿਕਰਮ ਗੋਖਲੇ ਨਿਭਾਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News