ਰਿਸ਼ੀ ਕਪੂਰ ਅਤੇ ਇਰਫਾਨ ਖਾਨ ਦੀ ਯਾਦ ''ਚ ਮੁੜ ਡੁੱਬੇ ਅਮਿਤਾਭ ਬੱਚਨ

5/2/2020 11:49:22 AM

ਜਲੰਧਰ (ਵੈੱਬ ਡੈਸਕ) - ਇਰਫਾਨ ਕਾਹਨ ਅਤੇ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਸਿਨੇਮਾ ਜਗਤ ਨੇ 2 ਮਹਾਨ ਕਲਾਕਾਰ ਹਮੇਸ਼ਾ ਲਈ ਗੁਆ ਲਏ ਹਨ। ਰਿਸ਼ੀ ਕਪੂਰ ਅਤੇ ਇਰਫਾਨ ਖਾਨ ਦੋਵੇ ਹੀ ਨਾ ਸਿਰਫ ਆਪਣੇ ਦਮਦਾਰ ਅਭਿਨੈ ਲਈ ਜਾਣੇ ਜਾਂਦੇ ਸਨ ਸਗੋਂ ਆਪਣੇ ਬੇਬਾਕ ਅੰਦਾਜ਼ ਲਈ ਵੀ ਮਸ਼ਹੂਰ ਸਨ। ਦੋਵਾਂ ਦਾ ਅਚਾਨਕ ਅਲਵਿਦਾ ਕਹਿਣਾ ਫੈਨਜ਼ ਦੇ ਨਾਲ-ਨਾਲ ਸਿਤਾਰਿਆਂ ਨੂੰ ਝਟਕਾ ਦੇ ਗਿਆ ਹੈ।

T 3517 - Waqt ne kiya kya haseen sitam .. Tum rahe na tum, Hum rahe na hum .. pic.twitter.com/JhDPneL3V8

— Amitabh Bachchan (@SrBachchan) May 1, 2020

ਅਜਿਹੇ ਵਿਚ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਨਾਂ ਨੂੰ ਯਾਦ ਕਰਨ ਦਾ ਸਿਲਸਿਲਾ ਹਾਲੇ ਤਕ ਜਾਰੀ ਹੈ। ਇਸੇ ਦੌਰਾਨ ਅਮਿਤਾਭ ਬੱਚਨ ਨੇ ਵੀ ਦੋਨਾਂ ਅਭਿਨੇਤਾਵਾਂ ਨੂੰ ਯਾਦ ਕੀਤਾ ਹੈ। ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ ਸ਼ੇਅਰ ਕੀਤੀਆਂ ਹਨ ਅਤੇ ਰਿਸ਼ੀ ਕਪੂਰ ਤੇ ਇਰਫਾਨ ਖਾਨ ਨੂੰ ਯਾਦ ਕੀਤਾ ਹੈ। ਇਕ ਪੋਸਟ ਵਿਚ ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। 

T 3518 - The death of an elder celebrity vs death of a younger .. the grief of the latter more intense than that of the former .. why ..?

Because you lament the loss of opportunity in the latter .. the
unrealised possibilities pic.twitter.com/IoaJxeYOiQ

— Amitabh Bachchan (@SrBachchan) May 2, 2020

ਦੱਸ ਦੇਈਏ ਕਿ ਇਕ ਪਾਸੇ ਕਈ ਫ਼ਿਲਮਾਂ ਵਿਚ ਅਮਿਤਾਭ ਅਤੇ ਰਿਸ਼ੀ ਦੀ ਜੋੜੀ ਨਜ਼ਰ ਆ ਚੁੱਕੀ ਹੈ ਅਤੇ ਉਥੇ ਹੀ ਅਮਿਤਾਭ ਅਤੇ ਇਰਫਾਨ ਖਾਨ ਨੇ ਵੀ ਫਿਲਮ 'ਪੀਕੂ' ਵਿਚ ਕੰਮ ਕੀਤਾ ਸੀ। ਇਸਦੇ ਨਾਲ ਹੀ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਫਿਲਮ 'ਡੀ ਡੇ' ਵਿਚ ਕੰਮ ਕਰ ਚੁੱਕੇ ਹਨ। 

अल विदा https://t.co/FVsjdn8l2M

— Amitabh Bachchan (@SrBachchan) May 2, 2020

ਦੱਸਣਯੋਗ ਹੈ ਕਿ ਸਿਨੇਮਾ ਜਗਤ ਲਈ ਬੀਤੇ 2 ਦਿਨ ਬੇਹੱਦ ਮੁਸ਼ਕਿਲ ਰਹੇ ਹਨ। 29 ਅਪ੍ਰੈਲ ਨੂੰ ਇਰਫਾਨ ਖਾਨ ਦਾ ਦਿਹਾਂਤ ਹੋਇਆ। ਇਸ ਤੋਂ ਅਗਲੇ ਦਿਨ ਯਾਨੀ ਕਿ 30 ਅਪ੍ਰੈਲ ਨੂੰ ਰਿਸ਼ੀ ਕਪੂਰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਦੋਵਾਂ ਅਭਿਨੇਤਾਵਾਂ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।      

... nothing could be a better ode to Irfaan than this music piece , the theme of PIKU .. there is but a softer slower paced version .. and that just fills the heart up .. ! 🙏 https://t.co/XuOa9TmZG7

— Amitabh Bachchan (@SrBachchan) May 2, 2020


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News