ਪੋਲੈਂਡ ’ਚ ਪਿਤਾ ਨੂੰ ਸਨਮਾਨ ਮਿਲਣ ’ਤੇ ਭਾਵੁਕ ਹੋਏ ਅਮਿਤਾਭ ਬੱਚਨ
12/16/2019 3:48:39 PM
ਮੁੰਬਈ(ਬਿਊਰੋ)- ਅਮਿਤਾਭ ਬੱਚਨ ਐਤਵਾਰ ਰਾਤ ਪੋਲੈਂਡ (ਯੂਰਪ) ਵਿਚ ਸਨ, ਜਿੱਥੇ ਉਨ੍ਹਾਂ ਦੇ ਪਿਤਾ ਕਵੀ ਡਾ. ਹਰੀਵੰਸ਼ ਰਾਏ ਬੱਚਨ ਦੇ ਸਨਮਾਨ ਵਿਚ ਅਰਦਾਸ ਰੱਖੀ ਗਈ ਸੀ। ਬਿੱਗ ਬੀ ਨੇ ਇਸ ਇਵੈਂਟ ਦੀਆਂ ਕੁੱਝ ਤਸਵੀਰਾਂ ਟਵਿਟਰ ’ਤੇ ਸ਼ੇਅਰ ਕਰਦੇ ਹੋਏ, ਉੱਥੋਂ ਦੀ ਜਨਤਾ ਦਾ ਧੰਨਵਾਦ ਅਦਾ ਕੀਤਾ ਹੈ। ਉਨ੍ਹਾਂ ਨੇ ਇਸ ਇਮੋਸ਼ਨਲ ਟਵੀਟ ਵਿਚ ਲਿਖਿਆ,‘‘ਯੂਰਪ ਦੇ ਸਭ ਤੋਂ ਪੁਰਾਣੇ ਚਰਚਾਂ ’ਚੋਂ ਇਕ। ਪੋਲੈਂਡ ਵਿਚ ਬਾਬੂਜੀ ਲਈ ਹੋਈ ਅਰਦਾਸ ਵਿਚ। ਦਿਲ ਛੂਹਣ ਅਤੇ ਭਾਵੁਕ ਕਰਨ ਵਾਲਾ ਪਲ। ਉਨ੍ਹਾਂ ਦੀ ਆਤਮਾ ਨੂੰ ਜਰੂਰ ਸ਼ਾਂਤੀ ਅਤੇ ਪਿਆਰ ਮਿਲੇਗਾ। ਇਸ ਸਨਮਾਨ ਲਈ ਧੰਨਵਾਦ ਬਿਸ਼ਪ ਅਤੇ ਪੋਲੈਂਡ ਦੀ ਜਨਤਾ।’’
T 3581 - At one of the oldest Churches in Europe , in Poland a prayer for Babuji .. so touched and such an emotional moment .. his soul must be at peace and love ..
— Amitabh Bachchan (@SrBachchan) December 15, 2019
Thank you Bishop and the people of Poland .. such an honour pic.twitter.com/dkcjUpEEN0
ਯੂਰਪ ਵਿਚ ਕਰ ਰਹੇ ਸਨ ‘ਚਿਹਰੇ’ ਦੀ ਸ਼ੂਟਿੰਗ
ਅਮਿਤਾਭ ਬੱਚਨ ਯੂਰਪ ਵਿਚ ਆਪਣੀ ਆਉਣ ਵਾਲੀ ਫਿਲਮ ‘ਚਿਹਰੇ’ ਦੀ ਸ਼ੂਟਿੰਗ ਕਰ ਰਹੇ ਸਨ, ਜਿਸ ਦਾ ਨਿਰਦੇਸ਼ਨ ਰੂਮੀ ਜਾਫਰੀ ਕਰ ਰਹੇ ਹਨ। ਐਤਵਾਰ ਸਵੇਰੇ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਪੋਲੈਂਡ ਵਿਚ ਬਾਬੂਜੀ ਨੂੰ ਸਨਮਾਨ ਦਿੱਤਾ ਜਾਣਾ ਹੈ। ਟਵੀਟ ਵਿਚ ਉਨ੍ਹਾਂ ਨੇ ਲਿਖਿਆ,‘‘ਇਸ ਆਦਰ ਸਨਮਾਨ ਦਾ ਮੈਂ ਅਧਿਕਾਰੀ ਨਹੀਂ, ਇਹ ਉਹ ਦੇਸ਼ ਹੈ ਵਿਦੇਸ਼ ਵਿਚ, ਜੋ ਬਾਬੂਜੀ ਨੂੰ ਸਨਮਾਨਿਤ ਕਰਨ ਜਾ ਰਿਹਾ ਹੈ। ਇਕ ਪੁੱਤਰ ਲਈ ਇਸ ਤੋਂ ਵੱਡੀ ਕੋਈ ਹੋਰ ਨਹੀਂ ਹੋ ਸਕਦੀ।’’
T 3580 -- इस आदर सम्मान का मैं हक़दार नहीं ; विनम्र विनय पूर्ण , आभार !
— Amitabh Bachchan (@SrBachchan) December 15, 2019
ये वो देश है विदेश में , जो पूज्य बाबूजी को सम्मानित करने जा रहा है । एक पुत्र के लिए इससे बड़ी भाग्यशाली अवस्ता नहीं हो सकती 🙏 pic.twitter.com/FmyYAIkL0F
‘ਚਿਹਰੇ’ ਅਗਲੇ ਸਾਲ 20 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਵਿਚ ਬਿੱਗ ਬੀ ਨਾਲ ਇਮਰਾਨ ਹਾਸ਼ਮੀ, ਅੰਨੂ ਕਪੂਰ, ਰਿਆ ਚੱਕਰਵਰਤੀ ਅਤੇ ਕ੍ਰਿਸਟਲ ਡਿਸੂਜਾ ਦੀ ਵੀ ਅਹਿਮ ਭੂਮਿਕਾ ਹੋਵੇਗੀ ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ