ਇੱਕੋ ਫਰੇਮ ''ਚ ਕੈਦ ਹੋਈਆਂ ਤਿੰਨ ਪੀੜ੍ਹੀਆਂ, ਬਿੱਗ ਬੀ ਨੇ ਸਾਂਝੀ ਕੀਤੀ ਸਪੈਸ਼ਲ ਤਸਵੀਰ

5/31/2019 11:49:33 AM

ਮੁੰਬਈ(ਬਿਊਰੋ)— ਮੇਗਾਸਟਾਰ ਅਮਿਤਾਭ ਬੱਚਨ ਨੇ ਇਕ ਤਸਵੀਰ ਨੂੰ ਸਾਂਝੀ ਕੀਤੀ ਹੈ, ਜਿਸ 'ਚ ਬੱਚਨ ਪਰਿਵਾਰ ਦੀਆਂ ਤਿੰਨਾਂ ਪੀੜ੍ਹੀਆਂ ਇਕੱਠੇ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ 'ਚ ਹਮੇਸ਼ਾ ਸਰਗਰਮ ਰਹਿਣ ਵਾਲੇ ਬਿੱਗ ਬੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਕੋਲਾਜ ਨੂੰ ਸ਼ੇਅਰ ਕੀਤਾ, ਜਿਸ 'ਚ ਬੱਚਨ ਪਰਿਵਾਰ ਦੀਆਂ ਤਿੰਨਾਂ ਪੀੜ੍ਹੀਆਂ ਨਜ਼ਰ ਆ ਰਹੀਆਂ ਹਨ। ਤਸਵੀਰ 'ਚ ਉਨ੍ਹਾਂ ਦੇ ਪਿਤਾ ਹਰੀਵੰਸ਼ ਰਾਏ ਬੱਚਨ ਇਕ ਫਰੇਮ ਨੂੰ ਲੈ ਕੇ ਖੜ੍ਹੇ ਨਜ਼ਰ ਆ ਰਹੇ ਹਨ, ਜਿਸ 'ਚ ਅਮਿਤਾਭ ਬੱਚਨ ਦੀ ਤਸਵੀਰ ਹੈ। ਠੀਕ ਇਸੇ ਤਰ੍ਹਾਂ ਬਿੱਗ ਬੀ ਇਕ ਫਰੇਮ ਨੂੰ ਫੜ੍ਹੇ ਹੋਏ ਹਨ, ਜਿਸ 'ਚ ਅਭਿਸ਼ੇਕ ਬੱਚਨ ਦੀ ਤਸਵੀਰ ਹੈ ਅਤੇ ਆਪਣੇ ਦਾਦਾ ਜੀ ਅਤੇ ਪਿਤਾ ਜੀ ਦੀ ਤਰ੍ਹਾਂ ਅਭਿਸ਼ੇਕ ਵੀ ਆਪਣੀ ਧੀ ਆਰਾਧਿਆ ਨੂੰ ਆਪਣੀ ਬਾਂਹਾਂ 'ਚ ਲਈ ਦਿਖਾਈ ਦੇ ਰਹੇ ਹਨ।


ਅਮਿਤਾਭ ਬੱਚਨ ਨੇ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ,''ਇਕ ਹੀ ਫਰੇਮ 'ਚ ਤਿੰਨ ਪੀੜ੍ਹੀ ਬੱਚਨ।'' ਬਾਲੀਵੁੱਡ 'ਚ ਜੇਕਰ ਕੰਮ ਦੀ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ 'ਚ ਅਮਿਤਾਭ ਬੱਚਨ, ਅਯਾਨ ਮੁਖਰਜੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਨਾਲ ਰਣਬੀਰ ਕਪੂਰ, ਆਲੀਆ ਭੱਟ, ਮੌਨੀ ਰਾਏ ਅਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News