''ਕੋਰੋਨਾ ਵਾਇਰਸ'' ਨੂੰ ਸੁਪਰਮੈਨ ਬਣ ਕੇ ਹਰਾਉਣਾ ਚਾਹੁੰਦੈ ਅਮਿਤਾਭ, ਵਾਇਰਲ ਹੋਈ ''ਥ੍ਰੋਬੈਕ ਤਸਵੀਰ''

3/21/2020 3:14:16 PM

ਮੁੰਬਈ (ਬਿਊਰੋ) — ਪੂਰੇ ਵਿਸ਼ਵ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਅਜਿਹੇ 'ਚ ਸਿਨੇਮਾ ਵੀ ਇਸ ਸਮੱਸਿਆ ਨਾਲ ਲੜਦਾ ਦਿਸ ਰਿਹਾ ਹੈ। ਇਕ ਪਾਸੇ ਜਿੱਥੇ ਫਿਲਮਾਂ ਤੇ ਪ੍ਰੋਗਰਾਮਾਂ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਤਾਂ ਉਥੇ ਹੀ ਕਈ ਵੱਡੇ ਆਯੋਜਨ ਵੀ ਅਨਿਸ਼ਚਿਤ ਸਮੇਂ ਤੱਕ ਲਈ ਟਾਲ ਦਿੱਤ ਗਏ ਹਨ। ਉਥੇ ਹੀ ਸਿਨੇਮਾ ਜਗਤ ਦੇ ਸਿਤਾਰੇ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੀ-ਆਪਣੀ ਗੱਲ ਰੱਖ ਰਹੇ ਹਨ। ਅਜਿਹੇ 'ਚ ਇਕ ਵਾਰ ਫਿਰ ਅਮਿਤਾਭ ਬੱਚਨ ਨੇ ਕੋਰੋਨਾ ਵਾਇਰਸ ਨਾਲ ਜੁੜੀ ਇਕ ਪੋਸਟ ਸ਼ੇਅਰ ਕੀਤੀ ਹੈ।

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਟਵਿਟਰ 'ਤੇ ਕੋਰੋਨਾ ਵਾਇਰਸ ਨਾਲ ਜੁੜੀ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸੁਪਰਮੈਨ ਵਰਗੀ ਡਰੈੱਸ 'ਚ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਹ ਥ੍ਰੋਬੈਕ ਤਸਵੀਰ ਅਭਿਸ਼ੇਕ ਬੱਚਨ ਦੇ ਜਨਮਦਿਨ ਦੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਮਿਤਾਭ ਨੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਉਥੇ ਹੀ ਅਮਿਤਾਭ ਬੱਚਨ ਨੇ ਇਸ ਪੋਸਟ 'ਚ ਅੱਗੇ ਲਿਖਿਆ, ''ਕਾਂਸ਼ ਅਸੀਂ ਭਵਿੱਖ 'ਚ ਸੁਪਰਮੈਨ ਬਣ ਕੇ ਇਸ ਭਿਆਨਕ ਮਹਾਮਾਰੀ ਕੋਰੋਨਾ ਵਾਇਰਸ ਨੂੰ ਸਦਾ ਲਈ ਨਸ਼ਟ ਕਰ ਸਕਦੇ।'' ਅਮਿਤਾਭ ਦੇ ਇਸ ਜ਼ਿੰਦਾਦਿਲ ਪੋਸਟ ਨੂੰ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ।

ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕੋਰੋਨਾ ਵਾਇਰਸ 'ਤੇ ਅਮਿਤਾਭ ਬੱਚਨ ਨੇ ਕੋਈ ਸੋਸ਼ਲ ਮੀਡੀਆ ਪੋਸਟ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਕੋਰੋਨਾ ਵਾਇਰਸ ਨੂੰ ਲੈ ਅਮਿਤਾਭ ਬੱਚਨ ਕਈ ਪੋਸਟਾਂ ਸ਼ੇਅਰ ਕਰ ਚੁੱਕੇ ਹਨ। ਇਕ ਕਵਿਤਾ 'ਚ ਅਮਿਤਾਭ ਕੋਰੋਨਾ ਨੂੰ 'ਠੇਂਗਾ' ਦਿਖਾਉਣ ਦੀ ਗੱਲ ਆਖ ਰਹੇ ਹਨ।

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਕੋਲ ਰਣਬੀਰ ਕਪੂਰ ਤੇ ਆਲੀਆ ਭੱਟ ਨਾਲ ਫਿਲਮ 'ਬ੍ਰਹਮਾਸ਼ਤਰ' ਅਯੁਸ਼ਮਾਨ ਖੁਰਾਨਾ ਨਾਲ 'ਗੁਲਾਬੋ ਸਿਤਾਬੋ', ਇਮਰਾਨ ਹਾਸ਼ਮੀ ਨਾਲ 'ਚੇਹਰੇ' ਅਤੇ ਫਿਲਮ 'ਝੁੰਡ' ਸ਼ਾਮਲ ਹਨ। ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਕਾਰਨ ਸ਼ੂਟਿੰਗ ਬੰਦ ਹੈ ਤਾਂ ਬਿੱਗ ਬੀ ਘਰ 'ਚ ਹੀ ਆਪਣਾ ਜ਼ਿਆਦਾਤਰ ਸਮਾਂ ਬਿਤਾ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News