ਜ਼ਖਮੀ ਹੋਣ ਦੇ ਬਾਵਜੂਦ ਦੋਸ਼ੀ ਨੂੰ ਘਸੀਟ ਕੇ ਪੁਲਸ ਸਟੇਸ਼ਨ ਲੈ ਕੇ ਗਿਆ ਅਮਿਤਾਭ ਦਾ ਫੈਨ
12/23/2019 12:50:27 PM
ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਬੰਗਲੇ 'ਜਲਸਾ' ਦੇ ਬਾਹਰ ਹਰ ਐਤਵਾਰ ਨੂੰ ਫੈਨਜ਼ ਦੀ ਭੀੜ ਲੱਗਦੀ ਹੈ। ਇਸ 'ਚ 41 ਸਾਲ ਦੇ ਜਫਰ ਸ਼ੇਖ ਵੀ ਸ਼ਾਮਲ ਹਨ, ਜੋ ਹਰ ਹਫਤੇ ਬਿੱਗ ਬੀ ਨੂੰ ਮਿਲਣ ਜਾਂਦੇ ਹਨ। ਬੀਤੇ ਹਫਤੇ ਇਸ ਮੁਲਾਕਾਤ ਤੋਂ ਠੀਕ ਇਕ ਦਿਨ ਪਹਿਲਾਂ ਯਾਨੀਕਿ ਸ਼ਨੀਵਾਰ ਨੂੰ ਜਫਰ ਨੇ ਕੁਝ ਕਿਲੋਮੀਟਰ ਤੱਕ ਪਿੱਛੇ ਭੱਜ ਕੇ ਚੈਨ ਸਨੈਚਰ ਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕੀਤਾ। ਇਸ ਦੌਰਾਨ ਹੋਈ ਹੱਥੋਂਪਾਈ 'ਚ ਉਨ੍ਹਾਂ ਦੇ ਹੱਥ 'ਤੇ ਸੱਟ ਲੱਗੀ, ਜਿਸ ਦੇ ਚੱਲਦਿਆਂ ਉਨ੍ਹਾਂ ਦੇ ਹੱਥ 'ਤੇ ਕਰੀਬ 10 ਟਾਂਕੇ ਵੀ ਲੱਗੇ। ਹਾਲਾਂਕਿ ਐਤਵਾਰ ਨੂੰ ਹੱਥ 'ਤੇ ਪੱਟੀ ਹੋਣ ਦੇ ਬਾਵਜੂਦ ਵੀ ਜਫਰ ਬਿੱਗ ਬੀ ਨੂੰ ਮਿਲਣ ਪਹੁੰਚਿਆ।
ਇੰਝ ਫੜ੍ਹਿਆ ਚੈਨ ਸਨੈਚਰ ਨੂੰ
ਵਸਈ ਨਿਵਾਸੀ ਜਫਰ ਅੰਧੇਰੀ (ਪੂਰਵ) 'ਚ ਚਾਬੀ ਬਣਾਉਣ ਦੀ ਦੁਕਾਨ ਚਲਾਉਂਦੇ ਹਨ। ਸ਼ਨੀਵਾਰ ਸ਼ਾਮ ਕਰੀਬ 7 ਵਜੇ ਦੇ ਕਰੀਬ ਜਦੋਂ ਉਹ ਆਪਣੀ ਦੁਕਾਨ 'ਚ ਕੰਮ ਕਰ ਰਹੇ ਸਨ ਤਾਂ ਉਦੋਂ ਉਨ੍ਹਾਂ ਨੇ ਦੇਖਿਆ ਕਿ ਇਕ ਆਦਮੀ ਦੁਕਾਨ ਦੇ ਕੋਲੋ ਗੁਜਰ ਰਹੀ ਬਜੁਰਗ ਮਹਿਲਾ (ਕਰੀਬ 60 ਸਾਲ) ਦੀ ਸੋਨੇ ਦੀ ਚੈਨ ਖਿੱਚ ਕੇ ਭੱਜ ਰਿਹਾ ਹੈ। ਜਫਰ ਨੇ ਤੁਰੰਤ ਉਸ ਦਾ ਪਿੱਛਾ ਕੀਤਾ ਤੇ ਕਰੀਬ 1 ਕਿਲੋਮੀਟਰ ਭੱਜਣ ਤੋਂ ਬਾਅਦ ਉਹ ਉਸ ਨੂੰ ਰੋਕਣ 'ਚ ਸਫਲ ਹੋਏ। ਦੋਸ਼ੀ ਦੀ ਪਛਾਣ 22 ਸਾਲ ਦੇ ਇਮਰਾਨ ਸ਼ਬੀਰ ਸ਼ੇਖ ਦੇ ਰੂਪ 'ਚ ਹੋਈ ਹੈ।
ਸੱਟ ਦੇ ਬਾਵਜੂਦ ਪੁਲਸ ਸਟੇਸ਼ਨ ਤੱਕ ਘਸੀਟਿਆ
ਇਕ ਇੰਟਰਵਿਊ ਦੌਰਾਨ ਜਫਰ ਨੇ ਦੱਸਿਆ, ''ਮੈਂ ਉਸ ਨੂੰ ਚੈਨ ਖਿੱਚ ਕੇ ਭੱਜਦੇ ਹੋਏ ਦੇਖਿਆ ਤਾਂ ਕਰੀਬ ਇਕ ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ ਪਰ ਜਿਵੇਂ ਹੀ ਮੈਂ ਉਸ ਨੂੰ ਰੋਕਿਆ ਤਾਂ ਉਸ ਨੇ ਆਪਣੀ ਜੇਬ 'ਚੋਂ ਬਲੇਡ ਕੱਢਿਆ ਤੇ ਮੇਰੇ ਦੋਵਾਂ ਹੱਥਾਂ 'ਤੇ ਮਾਰਿਆ। ਇਸ ਤੋਂ ਬਾਅਦ ਵੀ ਮੈਂ ਉਸ ਨੂੰ ਪੁਲਸ ਸਟੇਸ਼ਨ ਤੱਕ ਘਸੀਟਿਆ ਤੇ ਗ੍ਰਿਫਤਾਰ ਕਰਵਾ ਦਿੱਤਾ।''
ਅਮਿਤਾਭ ਬੱਚਨ ਨੇ ਗਲੇ ਲਾ ਕੇ ਦਿੱਤੀ ਵਧਾਈ
ਜਫਰ ਨੇ ਅੱਗੇ ਕਿਹਾ, ''ਮੈਨੂੰ ਖੁਸ਼ੀ ਹੈ ਕਿ ਮਹਿਲਾ ਨੂੰ ਚੈਨ ਵਾਪਸ ਮਿਲ ਗਈ। ਮੈਂ ਅਮਿਤਾਭ ਬੱਚਨ ਦਾ ਬਹੁਤ ਵੱਡਾ ਫੈਨ ਹਾਂ। ਇਸ ਘਟਨਾ ਤੋਂ ਬਾਅਦ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਮਿਲਿਆ। ਜਦੋਂ ਉਨ੍ਹਾਂ ਨੇ ਮੇਰੇ ਹੱਥ ਬਾਰੇ ਪੁੱਛਿਆ ਤਾਂ ਮੈਂ ਉਨ੍ਹਾਂ ਨੂੰ ਸਾਰੀ ਘਟਨਾ ਦੱਸੀ। ਉਨ੍ਹਾਂ ਨੇ ਮੈਨੂੰ ਵਧਾਈ ਦਿੱਤੀ ਤੇ ਗਲੇ ਲਾਇਆ।''
ਕਈ ਵਾਰਦਾਤਾਂ 'ਚ ਸੀ ਦੋਸ਼ੀ ਦਾ ਨਾਂ ਸ਼ਾਮਲ
ਅੰਧੇਰੀ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਵਿਜੈ ਵੇਲਗੇ ਨੇ ਕਿਹਾ, ''ਦੋਸ਼ੀ ਇਮਰਾਨ ਸ਼ੇਖ ਜੇਲ 'ਚ ਹੈ। ਜਫਰ ਸ਼ੇਖ ਨੇ ਬਹੁਤ ਚੰਗਾ ਕੰਮ ਕੀਤਾ ਹੈ।'' ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਦੋਸ਼ੀ ਦਾ ਨਾਂ ਕਈ ਵਾਰਦਾਤਾਂ 'ਚ ਸ਼ਾਮਲ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ