ਫਿਲਮ ਨਿਰਮਾਤਾ ਨੇ ਟੀ-ਸੀਰੀਜ਼ ਨੂੰ ਭੇਜਿਆ ਕਾਨੂੰਨੀ ਨੋਟਿਸ

3/11/2019 8:50:14 AM

ਨਵੀਂ ਦਿੱਲੀ (ਬਿਊਰੋ) — ਪੱਤਰਕਾਰ ਤੋਂ ਫਿਲਮ ਨਿਰਮਾਤਾ ਬਣੇ ਅਮਿਲਾਸ਼ ਪਰਾਸ਼ਰ ਨੇ ਟੀ-ਸੀਰੀਜ਼ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਦੱਸ ਦੇਈਏ ਕਿ ਉਨ੍ਹਾਂ 'ਤੇ ਦੋਸ਼ ਲਾਇਆ ਗਿਆ ਹੈ ਕਿ ਪ੍ਰੋਡਕਸ਼ਨ ਹਾਊਸ ਨੇ ਆਪਣੀ ਨਵੀਂ ਫਿਲਮ 'ਖਾਨਦਾਨੀ ਸ਼ਫਾਖਾਨਾ' ਲਈ ਉਸ ਦੀ ਪਟਕਥਾ ਦਾ ਵਿਚਾਰ ਚੋਰੀ ਕੀਤਾ ਸੀ। ਇਸ ਫਿਲਮ 'ਚ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਤੇ ਅਨੂ ਕਪੂਰ ਨਜ਼ਰ ਆਉਣ ਵਾਲੇ ਸਨ।

ਦੱਸਣਯੋਗ ਹੈ ਕਿ ਪਰਾਸ਼ਰ ਨੇ ਆਪਣੇ ਵਕੀਲ ਰਾਹੀ ਭੇਜੇ ਨੋਟਿਸ 'ਚ ਕਿਹਾ ਹੈ ਕਿ ਉਨ੍ਹਾ ਨੇ ਇਕ ਫਿਲਮ ਦੇ ਵਿਚਾਰ ਦੇ ਨਾਲ ਪਿਛਲੇ ਸਾਲ ਟੀ-ਸੀਰੀਜ਼ ਨਾਲ ਸੰਪਰਕ ਕੀਤਾ ਸੀ, ਜਿਸ ਦੀ ਕਹਾਣੀ ਯੌਨ ਰੋਗਾਂ ਨਾਲ ਜੁੜੇ ਰੋਗਾਂ 'ਤੇ ਆਧਾਰਿਤ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News