ਮਨਾਲੀ ’ਚ ਸ਼ੂਟਿੰਗ ਪੂਰੀ ਕਰਕੇ ਪਰਤੇ ਬਿੱਗ ਬੀ
12/5/2019 4:25:48 PM
ਮਨਾਲੀ(ਬਿਊਰੋ): ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਮਨਾਲੀ ਤੋਂ ਵਾਪਸ ਆ ਗਏ ਹਨ। ਬਿੱਗ ਬੀ ਬੁੱਧਵਾਰ ਸ਼ਾਮ ਨੂੰ ਮਨਾਲੀ ਤੋਂ ਮੰਡੀ ਲਈ ਰਵਾਨਾ ਹੋਏ। ਬੁੱਧਵਾਰ ਰਾਤ ਬਿੱਗ ਬੀ ਮੰਡੀ ਦੇ ਇਕ ਹੋਟਲ ਵਿਚ ਰੁੱਕੇ, ਜਦਕਿ ਅੱਜ ਉਹ ਸਵੇਰੇ ਸੜਕ ਮਾਰਗ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਏ।
ਉਧਰ ਬੁੱਧਵਾਰ ਨੂੰ ਵਨਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਸਟੇਟ ਗੈਸਟ ਅਮਿਤਾਭ ਬੱਚਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੁਲੱਵੀ ਟੋਪੀ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਸਥਾਨਕ ਲੋਕਾਂ ਨਾਲ ਵੀ ਬਿੱਗ ਬੀ ਨੇ ਲਗਾਅ ਦਿਖਾਇਆ। ਸ਼ੂਟਿੰਗ ਤੋਂ ਫਰੀ ਹੁੰਦੇ ਹੀ ਬਿੱਗ ਬੀ ਨੇੜਲੇ ਇਲਾਇਕਾਂ ਦੇ ਲੋਕਾਂ ਨੂੰ ਮਿਲਣ ਪਹੁੰਚੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ