''ਗੱਬਰ'' ਦੀ ਧੀ ਕਿਸੇ ਅਭਿਨੇਤਰੀ ਤੋਂ ਨਹੀਂ ਘੱਟ, ਜਲਦ ਕਰੇਗੀ ਫਿਲਮਾਂ ''ਚ ਡੈਬਿਊ

4/20/2018 4:38:15 PM

ਮੁੰਬਈ(ਬਿਊਰੋ)— ਹਿੰਦੀ ਸਿਨੇਮਾ ਦੀ ਇਤਿਹਾਸਕ ਫਿਲਮ 'ਸ਼ੋਅਲੇ' ਦੇ ਬਾਰੇ 'ਚ ਤਾਂ ਹਰ ਕੋਈ ਜਾਣਦਾ ਹੈ ਅਤੇ ਇਸ ਫਿਲਮ ਦੇ ਇਕ-ਇਕ ਕਿਰਦਾਰ ਦੀ ਹਰ ਸ਼ਖਸ ਨੂੰ ਖਬਰ ਹੈ।

PunjabKesari

ਫਿਲਮ 'ਚ ਖਲਨਾਇਕ 'ਗੱਬਰ' ਤੋਂ ਲੈ ਕੇ ਠਾਕੁਰ, ਜੈਯ, ਵੀਰੂ ਇੱਥੋਂ ਤੱਕ ਕਿ ਫਿਲਮ 'ਚ ਨੌਕਰ ਰਾਮਲਾਲ ਦੇ ਕਿਰਦਾਰ ਅੱਜ ਵੀ ਕਾਫੀ ਮਸ਼ਹੂਰ ਹਨ ਪਰ ਇੱਥੇ ਅਸੀਂ ਗੱਲ ਕਰਾਂਗੇ ਫਿਲਮ 'ਚ ਜ਼ਬਰਦਸਤ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਅਮਜ਼ਦ ਖਾਨ ਦੇ ਬਾਰੇ 'ਚ।

PunjabKesari

ਬਾਲੀਵੁੱਡ 'ਚ ਚਰਚਾ ਹੈ ਕਿ ਅਮਜ਼ਦ ਖਾਨ ਦੀ ਬੇਟੀ ਅਹਿਲਮ ਵੀ ਹੁਣ ਫਿਲਮ ਇੰਡਸਟਰੀ 'ਚ ਕਦਮ ਰੱਖਣ ਵਾਲੀ ਹੈ। ਖਬਰ ਹੈ ਕਿ ਅਹਿਲਮ ਅਦਾਕਾਰਾ ਦੇ ਰੂਪ 'ਚ ਡੈਬਿਊ ਕਰਨਾ ਚਾਹੁੰਦੀ ਹੈ।

PunjabKesari

ਇੰਨਾ ਹੀ ਨਹੀਂ ਅਹਿਲਮ, ਦੇਸ਼ਪਾਂਡੇ ਦੇ ਨਾਟਕ 'ਮਿਸ ਬਿਊਟੀਫੁੱਲ' 'ਤੇ ਆਧਾਰਿਤ ਫਿਲਮ 'ਮਿਸ ਸੁੰਦਰੀ' 'ਚ ਲੀਡ ਰੋਲ 'ਚ ਦਿਖੇਗੀ।

PunjabKesari

ਜ਼ਿਕਰਯੋਗ ਹੈ ਕਿ ਅਹਿਲਮ ਕਾਫੀ ਸਮੇਂ ਤੋਂ ਥੀਏਟਰ ਨਾਲ ਵੀ ਜੁੜੀ ਰਹੀ ਹੈ। ਅਹਿਲਮ ਵਿਆਹੁਤਾ ਹੈ ਅਤੇ ਉਨ੍ਹਾਂ ਨੇ 2011 'ਚ ਜ਼ਫਰ ਕਰਾਚੀਵਾਲਾ ਨਾਲ ਵਿਆਹ ਕੀਤਾ ਸੀ।

PunjabKesari

ਅਮਜ਼ਦ ਖਾਨ ਦੇ 2 ਬੇਟੇ ਵੀ ਹਨ। ਇਨ੍ਹਾਂ 'ਚੋਂ ਇਕ ਸ਼ਾਦਾਬ ਖਾਨ ਬਾਲੀਵੁੱਡ ਦੇ ਫਲਾਪ ਐਕਟਰ ਸਿੱਧ ਹੋਏ ਸਨ।

PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News