ਐਮੀ ਵਿਰਕ ਦਾ ਗੀਤ ''ਕਿਸਮਤ'' ਹੋਇਆ ਰਿਲੀਜ਼, ਧੰਨ ਕੌਰ ਨੇ ਕੀਤੀ ਦਿਲ ਛੂਹ ਲੈਣ ਵਾਲੀ ਐਕਟਿੰਗ

7/18/2017 1:09:09 PM

ਜਲੰਧਰ— ਪੰਜਾਬੀ ਇੰਡਸਟਰੀ 'ਚ ਦਮਦਾਰ ਆਵਾਜ਼ ਦੇ ਮਾਲਕ ਐਮੀ ਵਿਰਕ ਦਾ ਗੀਤ 'ਕਿਸਮਤ' ਅੱਜ ਰਿਲੀਜ਼ ਹੋਇਆ ਹੈ, ਜਿਸ 'ਚ ਉਨ੍ਹਾਂ ਨਾਲ 'ਧੰਨ ਕੌਰ' ਭਾਵ ਸਰਗੁਨ ਮਹਿਤਾ ਨਜ਼ਰ ਆ ਰਹੀ ਹੈ। ਇਸ ਗੀਤ ਬੋਲ ਜਾਨੀ ਵਲੋਂ ਕੰਪੋਜ਼ ਕੀਤੇ ਗਏ ਹਨ। ਇਸ ਗੀਤ ਦਾ ਸੰਗੀਤ ਬੀ ਪਰਾਕ ਵਲੋਂ ਸ਼ਿੰਗਾਰਿਆ ਗਿਆ ਹੈ, ਜਿਨ੍ਹਾਂ ਨੇ ਗੀਤ 'ਮਨ ਭਰਿਆ' ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਬਣਾਈ ਹੈ। ਗੀਤ ਦੀ ਵੀਡੀਓ ਅਰਵਿੰਦ ਖਹਿਰਾ ਵਲੋਂ ਤਿਆਰ ਕੀਤੀ ਗਈ ਹੈ ਅਤੇ ਲੇਬਲ ਸਪੀਡ ਰਿਕਾਰਡਜ਼ ਦਾ ਹੈ।


ਜਾਣਕਾਰੀ ਮੁਤਾਬਕ ਐਮੀ ਦਾ ਇਹ ਗੀਤ ਇਮੋਸ਼ਨਲ ਗੀਤ ਹੈ, ਜਿਸ 'ਚ ਸਰਗੁਨ ਮਹਿਤਾ ਨੇ ਬੇਹੱਦ ਸੋਹਣੀ ਅਤੇ ਦਿਲ ਛੂਹ ਲੈਣ ਵਾਲੀ ਐਕਟਿੰਗ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News