ਯੂਟਿਊਬ 'ਤੇ ਟਰੈਂਡਿੰਗ 'ਚ ਛਾਇਆ ਐਮੀ ਵਿਰਕ ਦਾ ਗੀਤ 'ਕਿਸਮਤ', ਬਟੌਰ ਰਿਹੈ ਲੋਕਾਂ ਦੀ ਵਾਹ-ਵਾਹ

7/20/2017 1:26:07 PM

ਜਲੰਧਰ— ਪੰਜਾਬੀ ਫਿਲਮਾਂ ਲਈ ਜਿਥੇ ਦਿਲਜੀਤ ਦੋਸਾਂਝ ਦਾ ਅਦਾਕਾਰ ਵਜੋਂ ਨਾਂ ਪਹਿਲਾਂ ਆਉਂਦਾ ਹੈ ਉੱਥੇ ਹੀ ਹੁਣ ਇਕ ਹੋਰ ਸੁਪਰਸਟਾਰ ਐਮੀ ਵਿਰਕ ਦਾ ਜ਼ਿਕਰ ਵੀ ਹੁਣ ਪੂਰਾ ਹੁੰਦਾ ਹੈ। ਗਾਇਕੀ ਤੋਂ ਤੋਂ ਅਦਾਕਾਰੀ 'ਚ ਆਪਣੀ ਪ੍ਰਸਿੱਧੀ ਹਾਸਲ ਕਰਨ ਵਾਲੇ ਐਮੀ ਵਿਰਕ ਨੂੰ ਲੋਕ ਵੱਡੇ ਪਰਦੇ 'ਤੇ ਦੇਖਣਾ ਪਸੰਦ ਕਰਦੇ ਹਨ। ਹਾਲ ਹੀ ਵਿਚ ਐਮੀ ਵਿਰਕ ਦਾ ਨਵਾਂ ਗੀਤ 'ਕਿਸਮਤ' ਰਿਲੀਜ਼ ਹੋਇਆ ਹੈ। ਐਮੀ ਵਿਰਕ ਦਾ ਇਹ ਗੀਤ ਯੂ-ਟਿਊਬ 'ਤੇ ਦੂਜੇ ਨੰਬਰ 'ਤੇ ਟਰੈਂਡਿੰਗ 'ਚ ਹੈ। 'ਕਿਸਮਤ' ਗੀਤ ਇਕ ਉਦਾਸ ਗੀਤ ਹੈ।

PunjabKesari

ਇਸ ਗੀਤ ਵਿਚ ਪੰਜਾਬੀ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਜਾਦੂ ਬਿਖੇਰ ਰਹੀ ਧੰਨ ਕੌਰ ਯਾਨੀ ਸਰਗੁਣ ਮਹਿਤਾ ਵੀ ਨਜ਼ਰ ਆ ਰਹੀ ਹੈ। ਸਰਗੁਣ ਮਹਿਤਾ ਨੇ ਇਸ ਗੀਤ ਵਿਚ ਕਮਾਲ ਦੀ ਅਦਾਕਾਰੀ ਕੀਤੀ ਹੈ। 'ਕਿਸਮਤ' ਗੀਤ ਨੂੰ ਜਾਨੀ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ। ਇਸ ਗੀਤ ਦਾ ਸੰਗੀਤ ਬੀ-ਪ੍ਰੈਕ ਨੇ ਤਿਆਰ ਕੀਤਾ ਹੈ। ਇਸ ਗੀਤ ਦੀ ਕਮਾਲ ਦੀ ਵੀਡਿਓ ਨੂੰ ਅਰਵਿੰਦਰ ਖੈਹਰਾ ਨੇ ਫਿਲਮਾਇਆ ਹੈ। ਬਹੁਤ ਸਮੇਂ ਬਾਅਦ ਐਮੀ ਵਿਰਕ ਦਾ ਉਦਾਸ ਗੀਤ ਆਇਆ ਹੈ, ਜਿਸਨੂੰ ਦਰਸ਼ਕਾਂ ਵਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 


ਹਾਲ ਹੀ ਵਿਚ ਫਿਲਮ 'ਸਾਬ੍ਹ ਬਹਾਦਰ' ਵਿਚ ਕਮਾਲ ਦੀ ਅਦਾਕਾਰੀ ਲਈ ਐਮੀ ਵਿਰਕ ਨਾ ਵਾਹ-ਵਾਹ ਖੱਟੀ ਸੀ। ਐਮੀ ਦੀ ਫਿਲਮਾਂ ਦਾ ਸਿਲਸਿਲਾ ਹੁਣ ਲਗਾਤਾਰ ਚੱਲ ਰਿਹਾ ਹੈ। ਬਹੁਤ ਜਲਦ ਐਮੀ ਵਿਰਕ ਦੀ 'ਨਿੱਕਾ ਜੈਲਦਾਰ-2' ਲੈ ਕੇ ਆਉਣ ਵਾਲੇ ਹਨ। 'ਕਿਸਮਤ' ਗੀਤ ਨੂੰ ਖਬਰ ਲਿਖਣ ਮੁਤਾਬਕ 33,42,708 ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News