ਬਾਲੀਵੁੱਡ ''ਚ ਕੀ ਐਮੀ ਵਿਰਕ ਦਾ ਹੋਵੇਗਾ ਡਿਜੀਟਲ ਡੈਬਿਊ?

6/10/2020 8:45:17 PM

ਜਲੰਧਰ (ਬਿਊਰੋ)— ਕੋਰੋਨਾ ਦਾ ਕਹਿਰ ਫ਼ਿਲਮੀ ਦੁਨੀਆ 'ਤੇ ਵੀ ਪਿਆ ਹੈ, ਜਿਸ ਨਾਲ ਮਹਿੰਗੀਆਂ ਫਿਲਮਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਇਨ੍ਹਾਂ ਫਿਲਮ ਮੇਕਰਜ਼ ਨੇ ਆਪਣਾ ਨੁਕਸਾਨ ਘੱਟ ਕਰਨ ਲਈ ਇਕ ਹੱਲ ਲੱਭਿਆ ਹੈ। ਇਸ ਰਾਹੀਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਤਾਂ ਨਹੀਂ ਜਾ ਸਕਦਾ ਪਰ ਇਸ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ।

PunjabKesari

ਫਿਲਮ ਮੇਕਰਜ਼ ਨੇ ਫੈਸਲਾ ਕੀਤਾ ਹੈ ਕਿ ਹੁਣ ਇਨ੍ਹਾਂ ਫਿਲਮਾਂ ਨੂੰ ਡਿਜੀਟਲੀ ਰਿਲੀਜ਼ ਕੀਤਾ ਜਾਵੇਗਾ। ਸਿਨੇਮਾ ਦੀ ਬਜਾਏ ਫ਼ਿਲਮਾਂ ਡਿਜੀਟਲ ਪਲੇਟਫਾਰਮ ਜਿਵੇਂ ਅਮੇਜ਼ਾਨ ਪ੍ਰਾਈਮ, ਨੈੱਟਫਲਿਕਸ, ਜ਼ੀ5 ਤੇ ਹੌਟਸਟਾਰ 'ਤੇ ਰਿਲੀਜ਼ ਕੀਤੀਆਂ ਜਾਣਗੀਆਂ। ਇਸੇ ਦੌਰਾਨ ਪੰਜਾਬੀ ਸੁਪਰਸਟਾਰ ਐਮੀ ਵਿਰਕ ਦੀ ਬਾਲੀਵੁੱਡ 'ਚ ਸ਼ੁਰੂਆਤ ਵੀ ਡਿਜੀਟਲੀ ਹੀ ਹੋਵੇਗੀ।

PunjabKesari

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਐਮੀ ਵਿਰਕ ਦੀ ਫਿਲਮ '83' ਪਹਿਲਾਂ ਹੀ ਮੁਅੱਤਲ ਕੀਤੀ ਜਾ ਚੁੱਕੀ ਹੈ। ਉਧਰ ਐਮੀ ਦੀ ਦੂਜੀ ਬਾਲੀਵੁੱਡ ਫਿਲਮ 'ਭੁਜ' ਦੀਆਂ ਵੀ ਡਿਜੀਟਲੀ ਰਿਲੀਜ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
'ਭੁਜ' ਤੋਂ ਇਲਾਵਾ ਓ. ਟੀ. ਟੀ. ਪਲੇਟਫਾਰਮ 'ਤੇ ਅਕਸ਼ੇ ਕੁਮਾਰ ਦੀ 'ਲਕਸ਼ਮੀ ਬੌਂਬ', ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਦੀ 'ਗੁਲਾਬੋ ਸਿਤਾਬੋ' ਤੇ ਜਾਨ੍ਹਵੀ ਕਪੂਰ ਦੀ 'ਗੁੰਜਨ ਸਕਸੈਨਾ' ਵੀ ਡਿਜੀਟਲੀ ਰਿਲੀਜ਼ ਹੋਣਗੀਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Content Editor Rahul Singh

Related News