ਹੁਣ ਇਸ ਤਰੀਕੇ ਨਾਲ ਫੈਨਜ਼ ਨੂੰ ਐਂਟਰਟੇਨ ਕਰ ਰਹੇ ਨੇ ਐਮੀ ਵਿਰਕ

6/11/2020 3:29:17 PM

ਜਲੰਧਰ(ਬਿਊਰੋ) : ਐਮੀ ਵਿਰਕ ਵੱਲੋਂ ਫੈਨਜ਼ ਨੂੰ ਐਂਟਰਟੇਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਐਮੀ ਜਿੱਥੇ ਆਪਣੇ ਗੀਤਾਂ ਨਾਲ ਫੈਨਜ਼ ਨੂੰ ਐਂਟਰਟੇਨ ਕਰਦੇ ਆਏ ਨੇ ਠੀਕ ਉਸੇ ਤਰ੍ਹਾਂ ਐਮੀ ਹੁਣ ਆਪਣੇ ਕਵਰ ਵਰਜ਼ਨ ਨਾਲ ਸਰੋਤਿਆਂ ਨੂੰ ਐਂਟਰਟੇਨ ਕਰ ਰਹੇ ਨੇ। ਐਮੀ ਵਿਰਕ ਆਏ ਦਿਨੀਂ ਕਿਸੀ ਨਾ ਕਿਸੀ ਪੁਰਾਣੇ ਗਾਇਕਾਂ ਦੇ ਮਸ਼ਹੂਰ ਗੀਤਾਂ ਦੇ ਕਵਰ ਵਰਜ਼ਨ ਤਿਆਰ ਕਰਕੇ ੳੇੁਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹਨ। ਹਾਲ ਹੀ 'ਚ ਐਮੀ ਵਿਰਕ ਨੇ ਆਪਣੇ ਫੈਨਜ਼ ਨੂੰ ਹੋਰ ਐਂਟਰ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ। ਹੁਣ ਐਮੀ ਵਿਰਕ ਆਪਣੇ ਵੱਲੋਂ ਬਣਾਏ ਪੁਰਾਣੇ ਗੀਤਾਂ ਦੇ ਨਵੇਂ ਵਰਜ਼ਨ 'ਤੇ ਭੰਗੜਾ ਪਾਉਂਦੇ ਵੀ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Medley❤️ (Kalle kalle o X gallaan goriaan) Respected Hans raj hans JI, n Harbhajan maan bhaji... Music @avvysra Video @amanindersinghofficial Dancers @arvindrkhaira @romaana44 @ammyvirk 🥰☺️🤗... Special thnx @manromana @blingsingh_ @jaissivia ❤️❤️❤️... WAHEGURU JI BLESS U ALL, NANAK NAAM CHARHDIKALA TERE BHAANE SARBAT DA BHALA 🙏🏻❤️☺️

A post shared by Ammy Virk ( ਐਮੀ ਵਿਰਕ ) (@ammyvirk) on Jun 10, 2020 at 6:02pm PDT

 

ਐਮੀ ਵਿਰਕ ਨੇ ਇੰਸ਼ਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਐਮੀ ਹੰਸ ਰਾਜ ਹੰਸ ਦੇ ਗੀਤ 'ਕੱਲੇ-ਕੱਲੇ ਹੋ' ਅਤੇ ਹਰਭਜਨ ਮਾਨ ਦੇ ਗੀਤ 'ਗੱਲਾਂ ਗੋਰਿਆਂ' ਦੇ ਆਪਣੇ ਵੱਲੋਂ ਬਣਾਏ ਕਵਰ ਵਰਜ਼ਨ 'ਤੇ ਭੰਗੜਾ ਪਾ ਰਹੇ ਹਨ।ਭੰਗੜੇ ਵਾਲੀ ਇਸ ਵੀਡੀਓ 'ਚ ਐਮੀ ਵਿਰਕ ਦੇ ਨਾਲ ਮਸ਼ਹੂਰ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਵੀ ਨਜ਼ਰ ਆ ਰਹੇ ਹਨ। ਐਮੀ ਵਿਰਕ ਦੀ ਮਜ਼ੇਦਾਰ ਵੀਡੀਓ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਫੈਨਜ਼ ਕਈ ਤਰ੍ਹਾਂ ਦੇ ਕੁਮੈਂਟ ਵੀ ਇਸ ਵੀਡੀਓ 'ਤੇ ਕਰ ਰਹੇ ਨੇ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Content Editor Lakhan

Related News