ਦਿਲ ਦੀਆਂ ਗਹਿਰਾਈਆਂ ਨੂੰ ਛੂਹਦੈ ਐਮੀ ਵਿਰਕ ਦਾ ਨਵਾਂ ਗੀਤ ''ਹਾਏ ਵੇ'' (ਵੀਡੀਓ)

12/17/2019 12:19:16 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦਾ ਨਵਾਂ ਗੀਤ 'ਹਾਏ ਵੇ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਐਮੀ ਵਿਰਕ ਦੀ ਫਿਲਮ 'ਕਿਸਮਤ' ਵਾਂਗ ਬਹੁਤ ਹੀ ਭਾਵਨਾਤਮਕ ਹੈ। ਐਮੀ ਵਿਰਕ ਦੇ ਇਸ ਗੀਤ ਨੂੰ 'ਜੇ ਜਸਟ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਐਮੀ ਵਿਰਕ ਨੇ ਇਸ ਗੀਤ ਦੀ ਇਕਸ ਵੀਡੀਓ ਕਲਿੱਪ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਐਮੀ ਵਿਰਕ ਨੇ ਕੈਪਸ਼ਨ 'ਚ ਲਿਖਿਆ, ''ਇਹ ਗੀਤ ਤੁਹਾਨੂੰ ਉਨ੍ਹਾਂ ਖਾਸ ਪਲਾਂ ਦੀ ਯਾਦ ਦਿਵਾਏਗਾ, ਜਿਹੜੇ ਤੁਸੀਂ ਕਿਸੇ ਨਾਲ ਗੁਜਾਰੇ ਹਨ।'' ਦੱਸ ਦਈਏ ਕਿ ਐਮੀ ਵਿਰਕ ਦੇ ਗੀਤ 'ਹਾਏ ਵੇ' ਦੇ ਬੋਲ ਰਾਜ ਫਤਿਹਪੁਰ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ ਸੰਨੀ ਵਿਕ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਨੂੰ ਨਵਜੀਤ ਬੁੱਟਰ ਨੇ ਡਾਇਰੈਕਟ ਕੀਤਾ ਹੈ।


ਦੱਸਣਯੋਗ ਹੈ ਕਿ ਐਮੀ ਵਿਰਕ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ 'ਚ ਕਾਫੀ ਸਰਗਰਮ ਹਨ। ਇਸ ਤੋਂ ਇਲਾਵਾ ਐਮੀ ਵਿਰਕ ਬਹੁਤ ਜਲਦ 'ਕਿਸਮਤ 2' ਤੇ 'ਸੁਫਨਾ' 'ਚ ਨਜ਼ਰ ਆਉਣਗੇ। ਅਗਲੇ ਸਾਲ ਐਮੀ ਵਿਰਕ ਦੀਆਂ ਦੋ ਬਾਲੀਵੁੱਡ ਫਿਲਮਾਂ ਆ ਰਹੀਆਂ ਹਨ, ਜਿਨ੍ਹਾਂ 'ਚੋਂ ਇਕ ਕਬੀਰ ਖਾਨ '83' ਹੈ, ਜੋ ਕਿ ਇੰਡੀਆ ਦੇ ਪਹਿਲੇ ਵਰਲਡ ਕੱਪ ਦੀ ਜਿੱਤ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News