ਫਿਲਮ 'ਹਰਜੀਤਾ' ਨੂੰ ਮਿਲਿਆ ਨੈਸ਼ਨਲ ਐਵਾਰਡ, ਨੀਰੂ ਬਾਜਵਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਵਧਾਈ

12/24/2019 12:30:44 PM

ਜਲੰਧਰ (ਬਿਊਰੋ) — 66ਵੇਂ ਨੈਸ਼ਨਲ ਫਿਲਮ ਐਵਾਰਡ ਦਾ ਆਯੋਜਨ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਕੀਤਾ ਜਾ ਗਿਆ। ਐਵਾਰਡਾਂ ਦੀ ਵੰਡ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਕੀਤੀ। ਜੇਤੂਆਂ ਤੋਂ ਇਲਾਵਾ ਸਮਾਰੋਹ 'ਚ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ, ਸਕੱਤਰ ਰਵੀ ਮਿੱਤਲ, ਜੂਰੀ ਪ੍ਰਧਾਨ ਰਾਹੁਲ ਰਵੈਲ, ਉਤਪਲਾ ਬੋਰਪੁਜਾਰੀ, ਫਿਰਦੌਸੁਲ ਹਸਨ, ਅਸ਼ੋਕ ਦੁਬੇ, ਅਕਸ਼ੈ ਕੁਮਾਰ, ਦਾਦਾ ਸਾਹਿਬ ਫਾਲਕੇ ਦੇ ਦੋਹਤੇ ਚੰਦਰਸ਼ੇਖਰ ਦੀ ਮੌਜੂਦਗੀ ਰਹੀ। ਇਸ ਦੌਰਾਨ ਜੇਤੂਆਂ ਨੂੰ ਸੋਨੇ ਅਤੇ ਚਾਂਦੀ ਦੇ ਕਮਲ ਪ੍ਰਦਾਨ ਕੀਤੇ ਗਏ।ਇਸ ਐਵਾਰਡ ਨੂੰ ਪ੍ਰਾਪਤ ਕਰਨ ਲਈ ਫਿਲਮ ਦੇ ਨਿਰਮਾਤਾ ਮੁਨੀਸ਼ ਸਾਹਨੀ, ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਤੇ ਚਾਈਲਡ ਐਕਟਰ ਸਮੀਪ ਸਿੰਘ ਰਣੌਤ ਪਹੁੰਚੇ ਸਨ।
PunjabKesari
ਦੱਸ ਦਈਏ ਕਿ ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰਾ ਤੇ ਪੰਜਾਬੀ ਗਾਇਕ ਦੀ ਫਿਲਮ 'ਹਰਜੀਤਾ' ਨੂੰ ਨੈਸ਼ਨਲ ਐਵਾਰਡ ਹਾਸਲ ਕੀਤਾ ਹੈ। ਇਸ ਦੌਰਾਨ ਬਾਲੀਵੁੱਡ ਹਸਤੀਆਂ ਦੇ ਨੂੰ ਸਨਮਾਨਿਤ ਕੀਤਾ ਗਿਆ, ਉਥੇ ਹੀ ਪੰਜਾਬੀ ਫਿਲਮਾਂ ਦੀ ਲਿਸਟ 'ਚ 'ਹਰਜੀਤਾ' ਫਿਲਮ ਨੇ ਬਾਜ਼ੀ ਮਾਰੀ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਸ਼ੁੱਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਇਕ ਤਸਵੀਰ ਸ਼ੇਅਰ ਕਰਦਿਆਂ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਉਥੇ ਹੀ ਡਾਇਰੈਕਟਰ ਜਗਦੀਪ ਸਿੱਧੂ ਨੇ ਭਾਵੁਕ ਹੁੰਦਿਆਂ ਇਕ ਪੋਸਟ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''Harjeeta National Award 🥇... 💪💪 congratulations team ... big day for us ... love you @vijaycam .. for everything... my only script which i think movie was better then script''।
PunjabKesari
ਦੱਸਣਯੋਗ ਹੈ ਕਿ ਐਮੀ ਵਿਰਕ ਨੇ ਫਿਲਮ 'ਹਰਜੀਤਾ' 'ਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਹ ਫਿਲਮ ਭਾਰਤੀ ਖਿਡਾਰੀ ਹਰਜੀਤ ਸਿੰਘ ਤੁੱਲੀ ਦੀ ਬਾਇਓਪਿਕ ਹੈ। ਹਰਜੀਤ ਸਿੰਘ ਤੁੱਲੀ ਸਾਲ 2016 ਦੇ ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਨ। '66ਵੇਂ ਨੈਸ਼ਨਲ ਫਿਲਮ ਐਵਾਰਡ' ਸਮਾਰੋਹ ਦੀ ਸਮਾਪਤੀ ਦੌਰਾਨ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਐਲਾਨ ਕਰਦਿਆਂ ਕਿ 29 ਦਸੰਬਰ ਨੂੰ ਜੇਤੂਆਂ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਮੁਲਾਕਾਤ ਕਰਨਗੇ।
PunjabKesari

Image result for Ammy Virk Punjabi Movie Harjeeta Gets National Award 2019

Image result for Ammy Virk Punjabi Movie Harjeeta Gets National Award 2019



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News