ਮੈਂਡੀ ਤੱਖਰ ਨੇ ਐਮੀ ਵਿਰਕ ਨੂੰ ਦਿੱਤਾ ਅਜਿਹਾ ਜਵਾਬ, ਸੁਣ ਸਭ ਦੇ ਉੱਡੇ ਹੋਸ਼ (ਵੀਡੀਓ)
5/6/2020 4:34:41 PM

ਜਲੰਧਰ (ਵੈੱਬ ਡੈਸਕ) — 'ਲੌਕ ਡਾਊਨ' ਦੇ ਚਲਦਿਆਂ ਪੰਜਾਬੀ ਕਲਾਕਾਰ ਆਪਣੇ ਘਰਾਂ ਵਿਚ ਹੀ ਆਪਣਾ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਸਿਤਾਰੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਰੋਜ਼ਾਨਾ ਦੀਆਂ ਐਕਟਿਵਿਸ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਐਮੀ ਵਿਰਕ ਨਾਲ ਪੰਜਾਬੀ ਅਦਾਕਾਰਾ ਮੈਂਡੀ ਤੱਖਰ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿਚ ਐਮੀ ਵਿਰਕ ਤੇ ਮੈਂਡੀ ਤੱਖਰ ਦੀ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ। ਮੈਂਡੀ ਤੱਖਰ ਐਮੀ ਵਿਰਕ ਨੂੰ ਕਹਿੰਦੀ ਹੈ ਕਿ ਤੁਹਾਡੇ ਵਿਚ ਬਹੁਤ ਐਟੀਟਿਊਡ ਹੈ, ਜਿਸ ਤੋਂ ਬਾਅਦ ਐਮੀ ਵਿਰਕ ਕਹਿੰਦੇ ਨੇ ਚਾਲ ਫਿਰ ਐਟੀਟਿਊਡ ਦੇ ਸਪੈਲਿੰਗ ਦੱਸ। ਐਮੀ ਵਿਰਕ ਦੀ ਗੱਲ ਸੁਣ ਕੇ ਮੈਂਡੀ ਤੱਖਰ ਐਟੀਟਿਊਡ ਨੂੰ ਫਿਰ ਈਗੋ ਵਿਚ ਤਬਦੀਲ ਕਰ ਦਿੰਦੀ ਹੈ, ਜਿਸ ਨੂੰ ਦੇਖ ਕੇ ਐਮੀ ਵਿਰਕ ਵੀ ਹੈਰਾਨ ਹੋ ਜਾਂਦੇ ਹਨ।
ਜੇ ਗੱਲ ਕਰੀਏ ਐਮੀ ਵਿਰਕ ਦੇ ਕੰਮ ਦੀ ਤਾਂ ਹਾਲ ਹੀ ਵਿਚ ਉਨ੍ਹਾਂ ਦਾ ਗੀਤ 'ਤੋੜ ਦਾ ਏ ਦਿਲ', ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਸਾਲ ਉਨ੍ਹਾਂ ਦੀ ਫਿਲਮ 'ਸੁਫਨਾ' ਆਈ ਸੀ, ਜਿਸ ਨੂੰ ਦਰਸ਼ਕਾਂ ਨੇ ਖਿੜ੍ਹੇ ਮੱਥੇ ਪ੍ਰਵਾਨ ਕੀਤਾ। ਇਸ ਫਿਲਮ ਨੇ ਬਾਕਸ ਆਫਿਸ 'ਤੇ ਵੀ ਕਈ ਰਿਕਾਰਡ ਆਪਣੇ ਨਾਂ ਕੀਤੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ